ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਬੱਝੀ ਵਿਆਹ ਦੇ ਬੰਧਨ ‘ਚ

Rajneet Kaur
2 Min Read

ਨਿਊਜ਼ੀਲੈਂਡ :  ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਪਣੇ ਸਾਥੀ ਕਲਾਰਕ ਗੇਫੋਰਡ ਨਾਲ ਲਗਭਗ ਪੰਜ ਸਾਲ ਦੀ ਮੰਗਣੀ ਤੋਂ ਬਾਅਦ ਸ਼ਨੀਵਾਰ ਨੂੰ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਵਿਆਹ ਦੀ ਰਸਮ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਤੋਂ 325 ਕਿਲੋਮੀਟਰ (200 ਮੀਲ) ਦੂਰ ਹਾਕਸ ਬੇ ਖੇਤਰ ਦੇ ਇੱਕ ਲਗਜ਼ਰੀ ਬਾਗ ਵਿੱਚ ਆਯੋਜਿਤ ਕੀਤੀ ਗਈ ਸੀ।

ਵਿਆਹ ਵਿੱਚ ਸਿਰਫ਼ ਪਰਿਵਾਰ, ਨਜ਼ਦੀਕੀ ਦੋਸਤਾਂ ਅਤੇ ਆਰਡਰਨ ਦੇ ਸਾਬਕਾ ਵਿਧਾਇਕ ਸਾਥੀਆਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਜਿਸ ਵਿੱਚ ਆਰਡਰਨ ਦੇ ਉੱਤਰਾਧਿਕਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਵੀ ਸ਼ਾਮਿਲ ਸਨ। ਮਿਲੀ ਜਾਣਕਾਰੀ ਅਨੁਸਾਰ ਕੁਝ ਪ੍ਰਦਰਸ਼ਨਕਾਰੀਆਂ ਨੇ ਸਮਾਗਮ ਵਾਲੀ ਥਾਂ ਦੇ ਬਾਹਰ ਕੰਧ ‘ਤੇ ਟੀਕਾਕਰਨ ਵਿਰੋਧੀ ਦਰਜਨਾਂ ਪੋਸਟਰ ਚਿਪਕਾਏ ਸਨ।

ਆਰਡਰਨ(43) ਅਤੇ ਗੇਫੋਰਡ(47) ਨੇ ਮਈ 2019 ਵਿੱਚ ਮੰਗਣੀ ਕਰ ਲਈ ਸੀ ਅਤੇ 2022 ਦੇ ਸ਼ੁਰੂ ਵਿੱਚ ਵਿਆਹ ਕਰਨ ਕਰਨ ਵਾਲੇ ਸਨ। ਇਸ ਦੌਰਾਨ, ਪੂਰੀ ਦੁਨੀਆ ਦੀ ਤਰ੍ਹਾਂ, ਨਿਊਜ਼ੀਲੈਂਡ ਨੇ ਵੀ ਕੋਵਿਡ ਦੀ ਚੁਣੌਤੀ ਦਾ ਸਾਹਮਣਾ ਕੀਤਾ। ਆਰਡਰਨ ਸਰਕਾਰ ਨੇ ਦੇਸ਼ ਵਿੱਚ ਸਖਤ ਪਾਬੰਦੀਆਂ ਲਗਾ ਦਿੱਤੀਆਂ ਅਤੇ ਪ੍ਰਧਾਨ ਮੰਤਰੀ ਨੇ ਖੁਦ ਆਪਣਾ ਵਿਆਹ ਮੁਲਤਵੀ ਕਰ ਲਿਆ ਸੀ।

ਦਸ ਦਈਏ ਕਿ ਆਰਡਰਨ ਸਿਰਫ 37 ਸਾਲ ਦੀ ਉਮਰ ਵਿੱਚ 2017 ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਣੇ ਸਨ। ਉਹ ਜਲਦੀ ਹੀ ਖੱਬੇ ਪੱਖੀ ਦੀ ਇੱਕ ਗਲੋਬਲ ਆਈਕਨ ਬਣ ਗਈ। ਨਿਊਜ਼ੀਲੈਂਡ ਦੀ ਹੁਣ ਤੱਕ ਦੀ ਸਭ ਤੋਂ ਭੈੜੀ ਮਾਸ ਸ਼ੂਟਿੰਗ ਅਤੇ ਕੋਵਿਡ ਮਹਾਂਮਾਰੀ ਦੇ ਸ਼ੁਰੂਆਤੀ ਪੜਾਵਾਂ ਨੂੰ ਸੰਭਾਲਣ ਲਈ ਆਰਡਰਨ ਦੀ ਦੁਨੀਆ ਭਰ ਵਿੱਚ ਪ੍ਰਸ਼ੰਸਾ ਕੀਤੀ ਗਈ ਹੈ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment