ਪੁਤਿਨ ਨੇ ਖੁਦ ਹੱਥ ‘ਚ ਬੰਦੂਕ ਚੁੱਕ ਕੇ ਕੀਤੀ ਫਾਇਰਿੰਗ

Rajneet Kaur
2 Min Read

ਨਿਊਜ਼ ਡੈਸਕ: ਰੂਸ-ਯੂਕਰੇਨ ਜੰਗ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਤਰਨਾਕ ਅੰਦਾਜ਼ ਵਿੱਚ ਨਜ਼ਰ ਆਏ ਹਨ। ਵਲਾਦੀਮੀਰ ਪੁਤਿਨ ਫਰੰਟਲਾਈਨ ‘ਤੇ ਬਣੇ ਰੂਸੀ ਫੌਜ ਦੇ ਟਰੇਨਿੰਗ ਕੈਂਪ ‘ਚ ਪਹੁੰਚੇ ਸਨ।ਜਿੱਥੇ ਉਨ੍ਹਾਂ ਨੇ ਖੁਦ ਬੰਦੂਕ ਚਲਾਈ ਸੀ। ਫਰੰਟਲਾਈਨ ਕੈਂਪ ਦੇ ਦੌਰੇ ਦੌਰਾਨ ਵਲਾਦੀਮੀਰ ਪੁਤਿਨ ਨਾਲ ਕਈ ਫੌਜੀ ਅਧਿਕਾਰੀ ਵੀ ਮੌਜੂਦ ਸਨ।

ਵਲਾਦੀਮੀਰ ਪੁਤਿਨ ਦੀ ਫਾਈਰਿੰਗ ਦਾ ਵੀਡੀਓ ਸ਼ੂਟ ਕੀਤਾ ਗਿਆ ਸੀ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਰਿਪੋਰਟ ਮੁਤਾਬਿਕ ਹਾਲ ਹੀ ‘ਚ 70 ਸਾਲ ਦੇ ਹੋਏ ਰੂਸੀ ਰਾਸ਼ਟਰਪਤੀ ਨੇ ਰੂਸ ਦੀ ਰਾਜਧਾਨੀ ਮਾਸਕੋ ਤੋਂ ਕਰੀਬ 160 ਕਿਲੋਮੀਟਰ ਦੱਖਣ-ਪੂਰਬ ‘ਚ ਰਿਆਜ਼ਾਨ ਖੇਤਰ ‘ਚ ਸਥਿਤ ਇਕ ਸਿਖਲਾਈ ਕੈਂਪ ‘ਚ ਰਾਈਫਲ ਦਾ ਪ੍ਰੀਖਣ ਕੀਤਾ। ਵਲਾਦੀਮੀਰ ਪੁਤਿਨ ਨੇ 300 ਮੀਟਰ ਦੀ ਦੂਰੀ ‘ਤੇ ਸਥਿਤ ਨਿਸ਼ਾਨੇ ‘ਤੇ ਫਾਈਰਿੰਗ ਕੀਤੀ।

ਦੱਸ ਦੇਈਏ ਕਿ 24 ਫਰਵਰੀ 2022 ਨੂੰ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਈ ਸੀ। ਜੰਗ ਨੂੰ 8 ਮਹੀਨੇ ਪੂਰੇ ਹੋਣ ਵਾਲੇ ਹਨ ਅਤੇ ਇਹ ਪਹਿਲੀ ਵਾਰ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੌਰੇ ਲਈ ਫਰੰਟਲਾਈਨ ‘ਤੇ ਪਹੁੰਚੇ ਹਨ। ਹਾਲਾਂਕਿ ਵਿਰੋਧੀਆਂ ਦਾ ਕਹਿਣਾ ਹੈ ਕਿ ਖੁਦ ਨੂੰ ਮਜ਼ਬੂਤ ​​ਦਿਖਾਉਣ ਲਈ ਪੁਤਿਨ ਫਰੰਟਲਾਈਨ ‘ਤੇ ਪਹੁੰਚ ਕੇ ਫਾਈਰਿੰਗ ਕਰ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment