ਦਿੱਲੀ : ਪਾਕਿਸਤਾਨੀ ਹਾਈ ਕਮਿਸ਼ਨ ‘ਚ ਜਾਸੂਸੀ ਕਰਦੇ ਫੜੇ ਗਏ ਦੋ ਵੀਜ਼ਾ ਸਹਾਇਕ ਸਮੇਤ ਤਿੰਨ ਜਾਸੂਸ, 24 ਘੰਟਿਆਂ ਵਿੱਚ ਦੇਸ਼ ਛੱਡਣ ਦੇ ਆਦੇਸ਼

TeamGlobalPunjab
2 Min Read

ਦਿੱਲੀ ਪੁਲਿਸ : ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਅਤੇ ਇੰਟੈਲੀਜੈਂਸ ਬਿਓਰੋ (ਆਈਬੀ) ਨੇ ਪਾਕਿਸਤਾਨ ਹਾਈ ਕਮਿਸ਼ਨ ਨੇ ਦੋ ਅਧਿਕਾਰੀਆਂ ਸਮੇਤ ਉਨ੍ਹਾਂ ਦੇ ਇੱਕ ਡਰਾਈਵਰ ਨੂੰ ਜਾਸੂਸੀ ਕਰਦਿਆਂ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਇਨ੍ਹਾਂ ਵਿਅਕਤੀਆਂ ਨੂੰ ਜਾਸੂਸੀ ਗਤੀਵਿਧੀਆਂ ‘ਚ ਸ਼ਾਮਲ ਹੋਣ ਕਾਰਨ ਪਰਸੋਨਾ ਨਾਨ-ਗ੍ਰਾਟਾ ਕਰਾਰ ਦਿੰਦੇ ਹੋਏ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਆਦੇਸ਼ ਜਾਰੀ ਕੀਤਾ ਹੈ। ਇਹ ਦੋਵੇਂ ਅਧਿਕਾਰੀ ਹਾਈ ਕਮਿਸ਼ਨ ਵਿੱਚ ਵੀਜ਼ਾ ਸਹਾਇਕ ਵਜੋਂ ਤਾਇਨਾਤ ਸਨ। ਆਮ ਤੌਰ ‘ਤੇ ਪਰਸੋਨਾ ਨਾਨ ਗ੍ਰਾਟਾ ਦਾ ਅਰਥ ਹੁੰਦਾ ਹੈ ਕਿ ਅਜਿਹਾ ਵਿਅਕਤੀ ਜੋ ਕਿਸੇ ਡਿਪਲੋਮੈਟਿਕ ਮਿਸ਼ਨ ‘ਤੇ ਹੈ ਅਤੇ ਸਬੰਧਤ ਦੇਸ਼ (ਜਿਸ ‘ਚ ਉਹ ਤਾਇਨਾਤ ਹੈ) ‘ਚ ਉਨ੍ਹਾਂ ਦੀਆਂ ਗਤੀਵਿਧੀਆਂ ਗਲਤ ਪਾਈਆਂ ਗਈਆਂ ਹਨ। ਭਾਰਤ ਹੁਣ ਇਨ੍ਹਾਂ ਦੋਵਾਂ ਨੂੰ ਪਾਕਿਸਤਾਨ ਵਾਪਸ ਭੇਜੇਗਾ।

ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਇਸ ਸਬੰਧ ਵਿਚ ਪਾਕਿਸਤਾਨ ਹਾਈ ਕਮਿਸ਼ਨ ਨੂੰ ਡਿਮਾਰਸ਼ (ਇਤਰਾਜ਼ ਪੱਤਰ) ਜਾਰੀ ਕੀਤਾ ਹੈ। ਨਾਲ ਹੀ ਪਾਕਿਸਤਾਨ ਹਾਈ ਕਮਿਸ਼ਨ ਨੂੰ ਇਹ ਵੀ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਪਾਕਿਸਤਾਨੀ ਹਾਈ ਕਮਿਸ਼ਨ ਦਾ ਮੈਂਬਰ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਵੇ ਜਾਂ ਕੋਈ ਅਜਿਹਾ ਕੰਮ ਨਾ ਕਰੇ ਜੋ ਉਨ੍ਹਾਂ ਦੀ ਕੂਟਨੀਤਕ ਅਹੁਦੇ ਦੇ ਅਨੁਕੂਲ ਨਾ ਹੋਵੇ।

ਦਿੱਲੀ ਪੁਲਿਸ ਵੱਲੋਂ ਉਕਤ ਵਿਅਕਤੀਆਂ ਨੂੰ ਐਤਵਾਰ ਦੁਪਹਿਰ 12 ਵਜੇ ਕਰੋਲਬਾਗ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਇਹ ਵਿਅਕਤੀ ਪੈਸਿਆ ਦਾ ਲਾਲਚ ਦੇ ਕੇ ਸੁਰੱਖਿਆ ਨਾਲ ਜੁੜੇ ਦਸਤਾਵੇਜ਼ ਲੈ ਰਹੇ ਸਨ। ਪੁਲਿਸ ਨੇ ਉਨ੍ਹਾਂ ਕੋਲੋਂ ਨਕਲੀ ਆਧਾਰ ਕਾਰਡ, ਭਾਰਤੀ ਕਰੰਸੀ ਅਤੇ ਆਈਫੋਨ ਬਰਾਮਦ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2016 ਵਿੱਚ ਸਪਾ ਦੇ ਸਾਬਕਾ ਸੰਸਦ ਮੁਨੱਵਰ ਸਲੀਮ ਦੇ ਪੀ.ਏ. ਮੋਹਮੰਦ ਫਰਹਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਕੰਮਕਾਜ ਦਾ ਦਾਇਰਾ ਘਟਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਪਾਕਿਸਤਾਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕੀਤਾ ਹੈ।

- Advertisement -

Share this Article
Leave a comment