ਓਨਟਾਰੀਓ ਅਤੇ ਅਲਬਰਟਾ ਵਿਚ ਕੋਰੋਨਾ ਕੇਸਾਂ ਦੀ ਗਿਣਤੀ ਤੇ ਇਕ ਝਾਤ

TeamGlobalPunjab
2 Min Read

ਓਨਟਾਰੀਓ ਵਿਚ ਕੋਵਿਡ-19 ਦੇ 510 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 37 ਹੋਰ ਮੌਤਾਂ ਦਰਜ ਕੀਤੀਆਂ ਗਈਆਂ। ਪ੍ਰੋਵਿੰਸ ਵਿੱਚ ਹੁਣ ਕੋਰੋਨਾ ਵਾਇਰਸ ਦੇ 12,245 ਮਾਮਲੇ ਹੋ ਚੁੱਕੇ ਹਨ ਤੇ ਮੰਗਲਵਾਰ ਨਾਲੋਂ ਇਨ੍ਹਾਂ ਵਿੱਚ 413 ਫੀਸਦੀ ਦਾ ਇਜਾਫਾ ਹੋਇਆ ਹੈ। ਇਹ ਪਿਛਲੇ ਕਈ ਹਫਤਿਆਂ ਦੇ ਮੁਕਾਬਲੇ ਸੱਭ ਤੋਂ ਘੱਟ ਦਰ ਹੈ। ਇਸ ਦੌਰਾਨ 659 ਮੌਤਾਂ ਹੋ ਚੁੱਕੀਆਂ ਹਨ ਤੇ 6221 ਕੇਸ ਠੀਕ ਵੀ ਹੋ ਚੁੱਕੇ ਹਨ। ਪ੍ਰੋਵਿੰਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 10,000 ਟੈਸਟਾਂ ਦਾ ਟੀਚਾ ਮੁਕੰਮਲ ਕਰ ਲਿਆ ਗਿਆ ਹੈ ਤੇ 878 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਜਿਸ ਵਿੱਚੋਂ 243 ਆਈਸੀਯੂ ਵਿੱਚ ਅਤੇ 192 ਵੈਨਟੀਲੇਟਰ ‘ਤੇ ਹਨ।

ਜੇਕਰ ਅਲਬਰਟਾ ਦੀ ਗੱਲ ਕਰੀਏ ਤਾਂ ਇੱਥੇ ਫਸਟ ਨੇਸ਼ਨ ਨਾਲ ਸਬੰਧਤ ਪਹਿਲਾ ਕੇਸ ਸਾਹਮਣੇ ਆਇਆ ਹੈ। ਚੀਫ ਮੈਡੀਕਲ ਅਧਿਕਾਰੀ ਡਾ: ਹਿੰਸ਼ਾ ਨੇ ਦੱਸਿਆ ਕਿ ਫਸਟ ਨੇਸ਼ਨ ਕਮਿਊਨਟੀ ਦੀ ਸੁਰੱਖਿਆ ਲਈ ਕੰਮ ਕੀਤਾ ਜਾ ਰਿਹਾ ਹੈ। ਬੀਤੇ ਦਿਨ ਅਲਬਰਟਾ ਵਿੱਚ 306 ਕੇਸ ਸਾਹਮਣੇ ਆਏ ਹਨ ਅਤੇ ਕੁੱਲ ਕੇਸਾਂ ਦੀ ਗਿਣਤੀ 3401 ਹੋ ਗਈ ਹੈ। ਹੁਣ ਤੱਕ 1310 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਬੀਤੇ ਦਿਨ 5 ਮੌਤਾਂ ਹੋਈਆਂ ਹਨ। ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 66 ਹੋ ਗਈ ਹੈ। ਡਾ: ਹਿੰਸ਼ਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੇਬੀਐਸ ਪਲਾਂਟ ‘ਤੇ ਕੰਮ ਕਰਨ ਵਾਲੇ 2 ਵਿਅਕਤੀਆਂ ਦੀ ਮੌਤ ਹੋਈ ਹੈ ਪਰ ਉਨ੍ਹਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ..ਇਸ ਲਈ ਫਿਲਹਾਲ ਨਹੀਂ ਕਿਹਾ ਜਾ ਸਕਦਾ ਕਿ ਇਹ ਮੌਤਾਂ ਕੋਰੋਨਾ ਨਾਲ ਹੋਈਆਂ ਹਨ।

Share this Article
Leave a comment