ਪੰਜਾਬ ਦੇ 87 ਫੀਸਦੀ ਮਰੀਜ਼ਾਂ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਕੋਰੋਨਾ ਦੇ ਖਿਲਾਫ ਜੰਗ ਵਿੱਚ ਜਿੱਤ ਦੇ ਵੱਲ ਵੱਧਦਾ ਜਾ ਰਿਹਾ ਹੈ ਸੂਬੇ ਵਿੱਚ ਇਸ ਮਹਾਂਮਾਰੀ ਨੂੰ ਲਗਾਤਾਰ ਮਾਤ ਮਿਲ ਰਹੀ ਹੈ। ਹਸ‍ਪਤਾਲਾਂ ਵਿੱਚ ਭਰਤੀ ਮਰੀਜ਼ਾਂ ਦਾ ਠੀਕ ਹੋ ਕੇ ਘਰ ਪਰਤਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੂਬੇ ਵਿੱਚ 87 ਫੀਸਦੀ ਕੋਰੋਨਾ ਮਰੀਜ਼ ਠੀਕ ਹੋ ਚੁ‍ੱਕੇ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਇੱਕ ਹੋਰ ਜ਼ਿਲ੍ਹਾ ਫਾਜਿਲ‍ਕਾ ਕੋਰੋਨਾ ਮੁਕ‍ਤ ਹੋ ਗਿਆ ਹੈ।

ਸੂਬੇ ਵਿੱਚ ਹੁਣ ਤੱਕ ਕੋਰੋਨਾ ਦੇ 2,113 ਮਰੀਜਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ‘ਚੋਂ 1,847 ਠੀਕ ਹੋਣ ਤੋਂ ਬਾਅਦ ਹਸ‍ਪਤਾਲਾਂ ਤੋਂ ਡਿਸ‍ਚਾਰਜ ਕੀਤੇ ਜਾ ਚੁੱਕੇ ਹਨ। ਸੂਬੇ ਵਿੱਚ ਛੇ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚ ਜਲੰਧਰ ‘ਚ ਤਿੰਨ, ਲੁਧਿਆਣਾ, ਕਪੂਰਥਲਾ ਅਤੇ ਬਠਿੰਡਾ ਵਿੱਚ ਇੱਕ – ਇੱਕ ਮਾਮਲਾ ਰਿਪੋਰਟ ਹੋਇਆ। ਦੂਜੀ ਰਾਹਤ ਵਾਲੀ ਗੱਲ ਇਹ ਰਹੀ ਕਿ ਪੰਜਾਬ ਦਾ ਇੱਕ ਹੋਰ ਜ਼ਿਲ੍ਹਾ ਫਾਜ਼ਿਲਕਾ ਵੀ ਕੋਰੋਨਾ ਮੁਕਤ ਹੋ ਗਿਆ ਹੈ। ਹੁਣ ਇੱਥੇ ਕੋਈ ਪਾਜ਼ਿਟਿਵ ਮਾਮਲਾ ਨਹੀਂ ਰਿਹਾ ਹੈ।

ਰਿਪੋਰਟਾਂ ਮੁਤਾਬਕ ਸੂਬੇ ਵਿੱਚ ਕੁੱਲ 47 ਹੋਰ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਪੰਜਾਬ ਵਿੱਚ ਹੁਣ ਤੱਕ ਪਾਜ਼ਿਟਿਵ ਆਏ 2,113 ਮਰੀਜ਼ਾਂ ‘ਚੋਂ 1847 ਯਾਨੀ 87.41 ਫੀਸਦ ਠੀਕ ਹੋ ਚੁੱਕੇ ਹਨ।

Share this Article
Leave a comment