ਪਾਰਟੀ ‘ਚ ਪੁਰਾਣੇ ਕਾਂਗਰਸੀਆਂ ਨੂੰ ਪਿੱਛੇ ਕਰ ਕੇ ਨਵਿਆਂ ਨੂੰ ਅੱਗੇ ਲਿਆਂਦਾ ਜਾ ਰਿਹੈ: ਸ਼ਮਸ਼ੇਰ ਸਿੰਘ ਦੂਲੋ

TeamGlobalPunjab
1 Min Read

ਨਵੀਂ ਦਿੱਲੀ (ਦਵਿੰਦਰ ਸਿੰਘ) : ਰਾਹੁਲ ਗਾਂਧੀ ਅੱਜ ਵੀ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰਕੇ ਪੰਜਾਬ ਕਾਂਗਰਸ ਦੇ ਆਪਸੀ ਕਲੇਸ਼ ਨੂੰ ਨਬੇੜਨ ਲਈ ਯਤਨ ਕਰ ਰਹੇ ਹਨ। ਇਸੇ ਕੜੀ ‘ਚ ਅੱਜ ਸ਼ਮਸ਼ੇਰ ਸਿੰਘ ਦੂਲੋ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।

ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਬਾਹਰ ਆਏ ਦੂਲੋ ਨੇ ਕਿਹਾ ਕਿ ਪਾਰਟੀ ਵਿੱਚ ਪੁਰਾਣੇ ਕਾਂਗਰਸੀਆਂ ਨੂੰ ਪਿੱਛੇ ਕਰਕੇ ਨਵਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘4 ਸਾਲ ਹੋ ਗਏ ਹੁਣ ਕੁਝ ਲੋਕ ਬੋਲੇ ਨੇ ਉਹ ਵੀ ਸ਼ਾਇਦ ਪਾਰਟੀ ‘ਚ ਫੇਰਬਦਲ ਤੇ ਆਉਣ ਵਾਲਿਆਂ ਚੋਣਾਂ ਨੂੰ ਦੇਖਦਿਆਂ ਬੋਲੇ ਹਨ, ਕਿ ਸ਼ਾਇਦ ਸਾਨੂੰ ਕੁਝ ਮਿਲ ਜਾਵੇ। ਉਹ 4 ਸਾਲ ਚੁੱਪ ਕਿਉਂ ਰਹੇ, ਜੇਕਰ ਉਹ ਲੋਕਾਂ ਦੇ ਨੁਮਾਇੰਦੇ ਹੁੰਦੇ ਤਾਂ ਚੁੱਪ ਕਰਕੇ ਨਾਂ ਬੈਠਦੇ।’

ਉਨ੍ਹਾਂ ਸਕਾਲਰਸ਼ਿਪ ਦੇ ਘੋਟਾਲੇ ਅਤੇ ਜ਼ਹਿਰੀਲੀ ਸ਼ਰਾਬ ਦੇ ਮਸਲੇ ਦਾ ਕਸੂਰਵਾਰ ਪੰਜਾਬ ਸਰਕਾਰ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਕੋਈ ਵੀ ਗੈਰ ਕਾਨੂੰਨੀ ਕੰਮ ਸਰਕਾਰ ਦੀ ਸ਼ੈਅ ਤੋਂ ਬਿਨਾ ਨਹੀ ਹੋ ਸਕਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁੱਝ ਦੱਲ ਬਦਲੂ ਲੋਕ ਪਾਰਟੀ ‘ਚ ਸ਼ਾਮਿਲ ਹੋ ਗਏ ਹਨ, ਜਿਨ੍ਹਾਂ ਕਰਕੇ ਪਾਰਟੀ ਵਿੱਚ ਮੱਤਭੇਦ ਹੋ ਗਏ ਹਨ।

- Advertisement -

Share this Article
Leave a comment