ਨਿਊਜ਼ ਡੈਸਕ: ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀਆਂ ਨੇ ਇੱਕ ਵਾਰ ਫਿਰ ਕਾਮਯਾਬੀ ਦਾ ਝੰਡਾ ਬੁਲੰਦ ਕੀਤਾ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀਆਂ ਦਾ ਦਬਦਬਾ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ 37 ਪੰਜਾਬੀ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ 14 ਜਿੱਤੇ ਹਨ। ਐਨਡੀਪੀ ਪਾਰਟੀ ਦੇ 9 ਪੰਜਾਬੀ ਉਮੀਦਵਾਰ ਚੋਣ ਜਿੱਤੇ ਹਨ ਜਦੋਂਕਿ ਕੰਜ਼ਰਵੇਟਿਵ ਪਾਰਟੀ ਦੇ 5 ਉਮੀਦਵਾਰ ਜੇਤੂ ਰਹੇ ਹਨ।
ਐਨਡੀਪੀ ਪਾਰਟੀ ਤੋਂ ਪੰਜਾਬੀ ਉਮੀਦਵਾਰ ਰਾਜ ਚੌਹਾਨ, ਜੇ.ਸੀ.ਸੁਨਾਰਦ, ਜਗਰੂਪ ਬਰਾੜ, ਰਵੀ ਕਾਹਲੋਂ, ਨਿੱਕੀ ਸ਼ਰਮਾ, ਹਰਵਿੰਦਰ ਸੰਧੂ, ਸੁਨੀਤਾ ਧੀਰ, ਰਵੀ ਪਰਮਾਰ, ਰੀਆ ਅਰੋੜਾ ਜਿੱਤੇ ਹਨ।
ਕੰਜ਼ਰਵੇਟਿਵ ਪਾਰਟੀ ਦੇ ਮਨਦੀਪ ਧਾਲੀਵਾਲ, ਹਨਵੀਰ ਰੰਧਾਵਾ, ਹਰਮਨ ਭੰਗੂ, ਜੋਡੀ ਟੂਰ, ਸਟੀਵ ਕੂਨਰ ਜੇਤੂ ਉਮੀਦਵਾਰ ਹਨ।
ਹਾਰਨ ਵਾਲੇ ਪ੍ਰਮੁੱਖ ਪੰਜਾਬੀ ਉਮੀਦਵਾਰਾਂ ਵਿੱਚ ਸਾਬਕਾ ਮੰਤਰੀ ਰਚਨਾ ਸਿੰਘ, ਸਾਬਕਾ ਵਿਧਾਇਕ ਜਿੰਨੀ ਸਿਮਸ, ਸਾਬਕਾ ਵਿਧਾਇਕ ਅਮਨ ਸਿੰਘ, ਬਲਤੇਜ ਸਿੰਘ ਢਿੱਲੋਂ, ਤੇਗਜੋਤ ਬੱਲ, ਸਿਮ ਸੰਧੂ, ਦੀਪਕ ਸੂਰੀ, ਅਵਤਾਰ ਸਿੰਘ ਗਿੱਲ, ਕਿਰਨ ਹੁੰਦਲ, ਧਰਮ ਕਾਜਲ, ਜਗ ਸਿੰਘ ਸੰਘੇੜਾ, ਕਮਲ ਗਰੇਵਾਲ, ਸਾਰਾ ਕੂਨਰ, ਸੈਮ ਅਟਵਾਲ ਅਤੇ ਮਨਜੀਤ ਸਹੋਤਾ ਸ਼ਾਮਿਲ ਹਨ।
ਦੋ ਦਿਨਾਂ ਤੋਂ ਲਗਾਤਾਰ ਮੀਂਹ ਅਤੇ ਹਨੇਰੀ ਕਾਰਨ ਚੋਣਾਂ ਦੌਰਾਨ ਕਾਫੀ ਕੰਮ ਪ੍ਰਭਾਵਿਤ ਹੋਇਆ ਹੈ। ਇਸ ਦੇ ਮੱਦੇਨਜ਼ਰ ਵੋਟਰਾਂ ਨੂੰ ਫੋਨ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ਪਰ ਫਿਰ ਵੀ 57.41 ਫੀਸਦੀ ਵੋਟਾਂ ਪਈਆਂ, ਜਿਸ ਅਨੁਸਾਰ ਹੁਣ ਤੱਕ 98.5 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।