ਆਸਟਰੇਲੀਆ ‘ਚ ਟਰਾਲਾ ਖੱਡ ‘ਚ ਡਿੱਗਣ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਮੌਤ

Rajneet Kaur
2 Min Read

ਨਿਊਜ਼ ਡੈਸਕ: ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ‘ਚ ਜਾਣ ਦਾ ਰੁਝਾਨ ਵੱਧ ਗਿਆ ਹੈ।ਜਾਂਦੇ ਨੇ ਚੰਗੇ ਭੱਵਿਖ ਲਈ ਪਰ ਆਉਂਦੇ ਨੇ ਕਫ਼ਨ ‘ਚ ਲਿਪਟੇ ਹੋਏ। ਹੁਣ ਆਸਟਰੇਲੀਆ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਿਡਨੀ ਵਿਖੇ ਇਕ ਟਰਾਲੇ ਦੇ  ਡੁੰਘੀ ਖੱਡ ‘ਚ ਡਿੱਗਣ ਕਾਰਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ । ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਕਰੀਬ 18 ਸਾਲ ਪਹਿਲਾਂ ਆਸਟਰੇਲੀਆ  ਵਿਖੇ ਰੋਟੀ-ਰੋਜ਼ੀ ਦੀ ਭਾਲ ‘ਚ ਗਿਆ ਸੀ। ਨੌਜਵਾਨ ਦੀ ਮੌਤ ਦੀ ਜਾਣਕਰੀ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਲਾਲੀ ਪੁੱਤਰ ਧੀਰ ਸਿੰਘ ਵਾਸੀ ਮਜੀਠਾ ਵੱਲੋਂ ਦਿੱਤੀ ਗਈ ਹੈ।

ਰਣਦੀਪ ਸਿੰਘ ਪੁੱਤਰ ਗੁਰਮੇਰ ਸਿੰਘ ਵਾਸੀ ਮਜੀਠਾ  ਉਸ ਦੇ ਤਾਏ ਦਾ ਪੁੱਤਰ ਹੈ। ਉਸਨੇ ਦਸਿਆ ਕਿ  ਚਾਰ ਸਾਲ ਬਾਅਦ ਉਹ ਭਾਰਤ ਇਕ ਵਾਰ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ। ਉਸ ਦੀ ਛੋਟੀ ਭੈਣ ਵੀ ਕੁਝ ਸਮੇ ਤੋਂ ਆਸਟਰੇਲੀਆ ਵਿਖੇ ਹੀ ਗਈ ਹੋਈ ਹੈ। ਰਣਦੀਪ ਸਿੰਘ ਦੇ ਮਾਤਾ-ਪਿਤਾ ਮਜੀਠਾ ਦਿਹਾਤੀ ਵਿਖੇ ਰਹਿ ਕੇ ਖੇਤੀਬਾੜੀ ਕਰਦੇ ਹਨ । ਇਸ ਸਾਲ ਮਾਰਚ ਮਹੀਨੇ ਉਹ ਵੀ ਆਪਣੇ ਪੁੱਤਰ ਨੂੰ ਮਿਲਣ ਆਸਟ੍ਰੇਲੀਆ ਗਏ ਹੋਏ ਸਨ ਤੇ ਅਜੇ ਵੀ ਉੱਥੇ ਹੀ ਹਨ।

ਰਣਦੀਪ ਸਿੰਘ ਆਸਟਰੇਲੀਆ ਵਿਖੇ ਟ ਵਿਖੇ ਟਰਾਲਾ ਚਲਾਉਂਦਾ ਸੀ।ਜਦੋਂ ਉਹ ਟਰਾਲਾ ਲੈ ਕੇ ਗਿਆ ਤਾਂ ਰਸਤੇ ‘ਚ ਟਰਾਲਾ ਡੂੰਘੀ ਖੱਡ ‘ਚ ਡਿੱਗ ਪਿਆ।ਰਣਦੀਪ ਨੇ ਆਪਣੇ ਆਪ ਨੂੰ ਬਚਾਉਣ ਲਈ ਟਰਾਲੇ ਤੋਂ ਬਾਹਰ ਛਾਲ ਮਾਰ ਦਿਤੀ ਸੀ ।ਖੱਡ ‘ਚ ਡਿਗਣ ਕਾਰਨ ਟਰਾਲੇ ਨੂੰ ਅੱਗ ਲੱਗ ਗਈ ਸੀ ਅਤੇ ਰਣਦੀਪ ਗੰਭੀਰ ਜਖਮੀ ਹੋ ਗਿਆ ਸੀ।ਜਦੋਂ ਉਸਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿਤਾ। ਉਸ ਦੀ ਮੌਤ ਦੀ ਖਬਰ ਸੁਣ ਕੇ ਉਸ ਦੇ ਮਜੀਠਾ ਵਿਖੇ ਰਹਿੰਦੇ ਰਿਸ਼ਤੇਦਾਰਾਂ ਵਿਚ  ਸੋਗ ਦੀ ਲਹਿਰ ਪਸਰ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment