ਵਿਦੇਸ਼ ਤੋਂ ਆਈ ਮੁੜ ਮੰਦਭਾਗੀ ਖਬਰ! ਪੰਜਾਬੀ ਨੌਜਵਾਨ ਦਾ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ

Global Team
2 Min Read

ਮਨੀਲਾ : ਪੰਜਾਬ ਦੇ ਇਕ ਨੌਜਵਾਨ ਦੀ ਵਿਦੇਸ਼ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ ਇੱਕ ਨੌਜਵਾਨ ਦਾ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ।

ਇਹ ਘਟਨਾ 8 ਮਈ ਦੀ ਦੱਸੀ ਜਾ ਰਹੀ ਹੈ। ਰਣਜੀਤ ਉੱਥੇ ਕਰਜ਼ਾ (ਫਾਇਨਾਂਸ) ਦੇਣ ਦਾ ਕੰਮ ਕਰਦਾ ਸੀ ਅਤੇ ਕੁਝ ਲੋਕਾਂ ਨਾਲ ਉਸ ਦੀ ਬਹਿਸ ਹੋਈ ਸੀ। ਇਸ ਤੋਂ ਬਾਅਦ ਜਦੋਂ ਉਹ ਪੈਸਿਆਂ ਦੀ ਉਗਰਾਹੀ ਲਈ ਜਾ ਰਿਹਾ ਸੀ, ਤਾਂ ਉਸ ‘ਤੇ ਘਾਤ ਲਗਾ ਕੇ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਬਿਲਕੁਲ ਨਜ਼ਦੀਕ ਤੋਂ ਉਸ ਦੇ ਸਿਰ ਵਿੱਚ ਪਿੱਛੇ ਤੋਂ ਗੋਲੀਆਂ ਮਾਰੀਆਂ। ਜਿਸ ਕਾਰਨ ਉਸਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਰਣਜੀਤ ਆਪਣੇ ਪਰਿਵਾਰ ਸਮੇਤ ਮਨੀਲਾ ਵਿੱਚ ਹੀ ਰਹਿੰਦਾ ਸੀ। ਉਸ ਦੇ ਪਰਿਵਾਰ ਵਿੱਚ ਇੱਕ ਵੱਡਾ ਭਰਾ, ਪਤਨੀ, ਪੁੱਤਰ ਅਤੇ ਧੀ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਰਣਜੀਤ ਦਾ ਵੱਡਾ ਭਰਾ ਪਿੰਡ ਆਇਆ ਹੋਇਆ ਸੀ ਅਤੇ ਰਣਜੀਤ ਸਿੰਘ ਇਕੱਲਾ ਹੀ ਕੰਮ ਸੰਭਾਲ ਰਿਹਾ ਸੀ।

ਅਚਾਨਕ ਵਾਪਰੀ ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਣਜੀਤ ਸਿੰਘ ਆਪਣੇ ਪਿੱਛੇ ਪਤਨੀ, 8 ਸਾਲ ਦੀ ਬੇਟੀ ਅਤੇ 4 ਸਾਲ ਦੇ ਬੇਟੇ ਨੂੰ ਛੱਡ ਗਿਆ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਲਈ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ।ਮੁੱਢਲੀ ਜਾਣਕਾਰੀ ਅਨੁਸਾਰ, ਮ੍ਰਿਤਕ ਦੀ ਪਤਨੀ ਨੇ ਸ਼ੱਕ ਜਤਾਇਆ ਹੈ ਕਿ ਇਹ ਘਟਨਾ ਉਸ ਦੇ ਫਾਇਨਾਂਸ ਕਾਰੋਬਾਰ ਨਾਲ ਜੁੜੀ ਹੋ ਸਕਦੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment