ਕੈਨੇਡਾ ‘ਚ ਪੰਜਾਬੀ ਨੌਜਵਾਨ ਕਾਰ ‘ਚ ਜਿੰਦਾ ਸੜਿਆ, ਹੋਈ ਮੌਤ

Rajneet Kaur
2 Min Read

ਨਿਊਜ਼ ਡੈਸਕ:  ਨੌਜਵਾਨ ਪੀੜੀ ਆਪਣੇ ਚੰਗੇ ਭੱਵਿਖ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ।ਪਰ ਕਾਫੀ ਦਿਨਾਂ ਤੋਂ ਵਿਦੇਸ਼ਾਂ ਤੋਂ ਮੰਦਭਾਗੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ।  27 ਸਾਲਾ ਨੌਜਵਾਨ ਗੁਰਸ਼ਿੰਦਰ ਸਿੰਘ  ਦੀ ਕੈਨੇਡਾ ਵਿੱਚ ਇੱਕ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ ਨੌਜਵਾਨ ਦੀ ਕਾਰ ਇਕ ਟਰਾਲੀ ਨਾਲ ਟਕਰਾ ਗਈ।ਕਾਰ ਨੂੰ ਅੱਗ ਲੱਗਣ ਕਾਰ ਨੌਜਵਾਨ ਜ਼ਿੰਦਾ ਹੀ ਸੜ ਗਿਆ ਅਤੇ ਮੌਤ ਹੋ ਗਈ।

ਗੁਰਸ਼ਿੰਦਰ  ਕਪੂਰਥਲਾ ਦੇ ਪਿੰਡ ਭਦਾਸ ਦਾ ਰਹਿਣ ਵਾਲਾ ਸੀ। ਇਹ ਹਾਦਸਾ 23 ਅਗਸਤ ਨੂੰ ਉਸ ਸਮੇਂ ਵਾਪਰਿਆ ਜਦੋਂ ਉਹ ਬੁੱਧਵਾਰ ਨੂੰ ਆਪਣੇ ਮਾਤਾ-ਪਿਤਾ ਨੂੰ ਮਿਲਣ ਜਾ ਰਿਹਾ ਸੀ।ਦਸਣਯੋਗ ਹੈ ਕਿ ਗੁਰਸ਼ਿੰਦਰ ਸਿੰਘ ਨੇ ਕੈਨੇਡੀਅਨ ਪੁਲਿਸ ‘ਚ ਭਰਤੀ ਹੋਣ ਲਈ ਅਕੈਡਮੀ ਤੋਂ ਸਿਖਲਾਈ ਪੂਰੀ ਕੀਤੀ ਸੀ ਅਤੇ ਸੋਮਵਾਰ ਨੂੰ ਕੈਨੇਡੀਅਨ ਪੁਲਿਸ ਸੇਵਾ ‘ਚ ਸ਼ਾਮਿਲ ਹੋਣਾ ਸੀ। ਉਹ ਆਪਣੇ ਪਿੱਛੇ ਪਿਤਾ ਸੁਰਿੰਦਰ ਸਿੰਘ, ਮਾਤਾ ਅਤੇ ਇੱਕ ਛੋਟਾ ਭਰਾ ਛੱਡ ਗਿਆ ਹੈ। ਉਸ ਦੇ ਪਿਤਾ ਸੁਰਿੰਦਰ ਚੰਡੀਗੜ੍ਹ ਤੋਂ ਏਐਸਆਈ ਦੇ ਅਹੁਦੇ ਤੋਂ ਸੇਵਾਮੁਕਤ ਹਨ। ਗੁਰਸ਼ਿੰਦਰ ਦਾ ਅੰਤਿਮ ਸੰਸਕਾਰ 25 ਅਗਸਤ ਨੂੰ ਕੈਨੇਡਾ ਵਿੱਚ ਕੀਤਾ ਗਿਆ ਹੈ।

ਦਸ ਦਈਏ ਕਿ  ਇਸ ਮਹੀਨੇ ਦੀ ਸ਼ੁਰੂਆਤ ‘ਚ ਪੰਜਾਬ ਦੇ ਮੋਗਾ ਦੇ ਪਿੰਡ ਘੋਲੀਆ ਖੁਰਦ ਦੇ ਕੈਨੇਡਾ ਰਹਿੰਦੇ ਨੌਜਵਾਨ ਗੁਰਜੋਤ ਸਿੰਘ ਦੀ ਵੀ ਸੜਕ ਹਾਦਸੇ ‘ਚ ਮੌਤ ਹੋ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment