Home / News / ਬਹਿਸ ਦੌਰਾਨ ਤਲਵਾਰ ਨਾਲ ਹਮਲਾ ਕਰਨ ਦੇ ਦੋਸ਼ ‘ਚ ਪੰਜਾਬੀ ਨੌਜਵਾਨ ਗ੍ਰਿਫਤਾਰ
Punjabi Yadwinder Singh charged for attacking man with sword

ਬਹਿਸ ਦੌਰਾਨ ਤਲਵਾਰ ਨਾਲ ਹਮਲਾ ਕਰਨ ਦੇ ਦੋਸ਼ ‘ਚ ਪੰਜਾਬੀ ਨੌਜਵਾਨ ਗ੍ਰਿਫਤਾਰ

ਨਿਊਜ਼ ਡੈਸਕ: ਉੱਤਰ-ਪੱਛਮੀ ਫਰਿਜ਼ਨੋ ਵਿੱਚ ਇੱਕ ਬਹਿਸ ਨੇ ਹਿੰਸਕ ਰੂਪ ਧਾਰ ਲਿਆ, ਜਿਸ ਦੇ ਨਤੀਜੇ ਵਜੋਂ ਪੁਲਿਸ ਨੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।

Punjabi Yadwinder Singh charged for attacking man with sword

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ, ਜਦੋਂ ਉਹ ਮੌਕੇ ‘ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਸਟਾਰਬਕਸ ਦੇ ਬਾਹਰ ਇੱਕ 41 ਸਾਲਾ ਵਿਅਕਤੀ ਜ਼ਖਮੀ ਹਾਲਤ ‘ਚ ਮਿਲਿਆ। ਸਥਾਨਕ ਹਸਪਤਾਲ ਲਿਜਾਣ ਤੋਂ ਪਹਿਲਾਂ ਪੁਲਿਸ ਵਲੋਂ ਉਸ ਨੂੰ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ ਗਈ ਜਿਸ ਨਾਲ ਉਸ ਦੀ ਜਾਨ ਬਚ ਸਕੀ।

Investigator

ਪੁਲਿਸ ਅਧਿਕਾਰੀਆਂ ਮੁਤਾਬਕ ਯਾਦਵਿੰਦਰ ਸਿੰਘ ਤਲਵਾਰ ਨਾਲ ਲੈਸ ਸੀ ਤੇ ਉਸ ਨੂੰ ਮਾਰਕਸ ਅਤੇ ਹਰਨਡਨ ਐਵੇਨਿਊਜ਼ ਦੇ ਖੇਤਰ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਹ ਵਿਅਕਤੀ ਆਪਸ ਵਿੱਚ ਲੜ ਰਹੇ ਸਨ।

Investigators

ਪੁਲਿਸ ਵਲੋਂ ਲੋਕਾਂ ਅਪੀਲ ਕੀਤੀ ਗਈ ਹੈ ਕਿ ਜੇਕਰ ਇਸ ਸਬੰਧੀ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੰਪਰਕ ਕੀਤਾ ਜਾਵੇ। ਜਾਣਕਾਰੀ ਲਈ ਫਰਿਜ਼ਨੋ ਪੁਲਿਸ ਵਿਭਾਗ ਨੂੰ (559) 621-7000 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਡੱਗ ਫੋਰਡ ਨੇ ਓਟਾਵਾ ਨੂੰ ਨਵੇਂ ਕੋਵਿਡ ਵੈਰੀਏਂਟ ਨਾਲ ਜੁੜੇ ਦੇਸ਼ਾਂ ਦੀਆਂ ਫਲਾਈਟਾਂ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਕੀਤੀ ਮੰਗ

ਟੋਰਾਂਟੋ : ਅਫਰੀਕਾ ‘ਚ ਲੱਭੇ ਗਏ ਕੋਰੋਨਾ ਦੇ ਨਵੇਂ ਵੈਰੀਏਂਟ ਨੇ ਮੁੜ ਤੋਂ ਕਈ ਮੁਲਕਾਂ …

Leave a Reply

Your email address will not be published. Required fields are marked *