ਕਾਬੁਲ ‘ਚ ਡਰੋਨ ਹਮਲੇ ਨੂੰ ਲੈ ਕੇ ਅਮਰੀਕਾ ਨੇ ਮੰਗੀ ਮੁਆਫ਼ੀ,ਮਾਰੇ ਗਏ ਸੀ ਕਈ ਬੇਗੁਨਾਹ

TeamGlobalPunjab
2 Min Read

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ 26 ਅਗਸਤ ਨੂੰ ਇੱਕ ਆਤਮਘਾਤੀ ਹਮਲਾ ਕੀਤਾ ਗਿਆ ਸੀ।  ਜਿਸ ਵਿੱਚ ਹੋਏ ਡਰੋਨ ਹਮਲੇ ਨੂੰ ਲੈ ਕੇ ਅਮਰੀਕਾ ਵੱਲੋਂ ਮੁਆਫ਼ੀ ਮੰਗੀ ਗਈ ਹੈ। ਇਸ ਹਮਲੇ ਵਿੱਚ 7 ਬੱਚਿਆਂ ਸਣੇ 10 ਬੇਗੁਨਾਹ ਲੋਕਾਂ ਦੀ ਮੌਤ ਹੋ ਗਈ ਸੀ।

ਏਮਲ ਅਹਿਮਦੀ, ਜਿਸ ਦੀ 3 ਸਾਲਾ ਧੀ ਮਲਿਕਾ ਮਾਰੀ ਗਈ ਸੀ, ਜਦੋਂ ਯੂਐਸ  ਦੀ ਮਿਜ਼ਾਈਲ ਉਸਦੇ ਵੱਡੇ ਭਰਾ ਦੀ ਕਾਰ ਨਾਲ ਟਕਰਾ ਗਈ।ਅਹਿਮਦੀ ਨੇ ਸ਼ਨੀਵਾਰ ਨੂੰ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਪਰਿਵਾਰ ਵਾਸ਼ਿੰਗਟਨ ਤੋਂ ਮੰਗ ਕਰਦਾ ਹੈ ਕਿ ਜਿਸਨੇ ਡਰੋਨ ਚਲਾਇਆ ਅਤੇ ਫੌਜੀ ਕਰਮਚਾਰੀਆਂ ਨੂੰ ਸਜ਼ਾ ਦਿੱਤੀ ਜਾਵੇ। ਉਸਨੇ ਕਿਹਾ ਕਿ ਸਾਡੇ ਲਈ ਅਫਸੋਸ ਕਹਿਣਾ ਕਾਫ਼ੀ ਨਹੀਂ ਹੈ,  ਯੂਐਸਏ ਨੂੰ ਉਸ ਵਿਅਕਤੀ ਨੂੰ ਲੱਭਣਾ ਚਾਹੀਦਾ ਹੈ ਜਿਸਨੇ ਅਜਿਹਾ ਕੀਤਾ ਹੈ। “

ਇਸ ਸਬੰਧੀ ਬਿਆਨ ਦਿੰਦਿਆਂ ਅਮਰੀਕਾ ਨੇ ਆਪਣੀ ਗਲਤੀ ਕਬੂਲਦਿਆਂ ਇਸਨੂੰ ਇੱਕ ਭਿਆਨਕ ਗਲਤੀ ਦੱਸਿਆ ਹੈ। ਦਰਅਸਲ, ਇਸ ਹਮਲੇ ਸਬੰਧੀ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਸ ਹਮਲੇ ਵਿੱਚ ISIS ਦੇ ਕਿਸੇ ਵੀ ਅੱਤਵਾਦੀ ਦੀ ਮੌਤ ਨਹੀਂ ਹੋਈ ਹੈ, ਬਲਕਿ ਇਸ ਹਮਲੇ ਵਿੱਚ ਸਾਰੇ ਹੀ ਬੇਗੁਨਾਹ ਲੋਕ ਮਾਰੇ ਗਏ ਹਨ। ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਮਰੀਨ ਫ੍ਰੈਂਕ ਮੈਕੇਂਜੀ ਨੇ ਕਿਹਾ ਕਿ ਇਹ ਹਮਲਾ ਇੱਕ ਬਹੁਤ ਵੱਡੀ ਗਲਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੇ ਲਈ ਮੁਆਫੀ ਵੀ ਮੰਗੀ।  ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਕੀਤੇ ਗਏ ਇਸ ਹਮਲੇ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।ਮੈਕੇਂਜੀ ਨੇ ਕਿਹਾ ਕਿ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਇਸ ਦੁਖਦ ਹਮਲੇ ਵਿੱਚ 7 ਬੱਚਿਆਂ ਸਣੇ 10 ਆਮ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਦਾ ਮੁਆਇਨਾ ਕਰ ਰਹੇ ਹਾਂ ਕਿ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਗੱਡੀ ਤੇ ਮਾਰੇ ਗਏ ISIS-K ਨਾਲ ਜੁੜੇ ਹੋਏ ਸਨ ਜੋ ਅਮਰੀਕੀ ਬਲਾਂ ਲਈ ਸਿੱਧਾ ਖਤਰਾ ਸੀ।

- Advertisement -

Share this Article
Leave a comment