ਲੁਧਿਆਣਾ ਦੀ ਸਿਮਰਨਜੀਤ ਕੌਰ ਨੂੰ ਮਿਲੀ ਟੋਕੀਓ ਓਲੰਪਿਕ ਟਿਕਟ

TeamGlobalPunjab
2 Min Read

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਰਹਿਣ ਵਾਲੀ ਮਹਿਲਾ ਬੌਕਸਰ ਸਿਮਰਨਜੀਤ ਕੌਰ ਨੇ ਟੋਕੀਓ ਓਲ਼ੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਸਿਮਰਨਜੀਤ ਨੇ ਅੰਡਰ 60 ਕੈਟਾਗਿਰੀ ਚ ਹਿੱਸਾ ਲੈਂਦਿਆਂ ਏਸ਼ੀਆ ਕੁਆਲਾਫਾਇਰਸ  ਦੌਰਾਨ ਮੰਗੋਲੀਆ ਦੀ ਬੌਕਸਰ ਨੂੰ 5-0 ਨਾਲ ਹਰਾ ਕੇ ਉਪਲਬਧੀ ਹਾਸਲ ਕੀਤੀ ਹੈ।

ਸਿਮਰਨਜੀਤ 2011 ਤੋਂ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਪ੍ਰਤਿਨਿਧਤਾ ਕਰ ਰਹੀ ਹਨ। ਉਸ ਨੇ 2018 ਏਆਈਬੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਭਾਰਤ ਲਈ ਕਾਂਸੇ ਦਾ ਤਗਮਾ ਜਿੱਤਿਆ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿਮਰਨਜੀਤ ਨੂੰ ਟੋਕੀਓ ਓਲੰਪਿਕ ‘ਚ ਕੁਆਲੀਫਾਈ ਕਰਨ ਤੇ ਵਧਾਈ ਦਿੱਤੀ ਹੈ।

ਇਸ ਦੇ ਨਾਲ ਹੀ ਛੇ ਵਾਰ ਦੀ ਵਿਸ਼ਵ ਚੈਂਪੀਅਨ ਤੇ ਓਲੰਪਿਕ ‘ਚ ਕਾਂਸੇ ਦਾ ਤਗਮਾ ਜੇਤੂ ਭਾਰਤ ਦੀ ਦਿੱਗਜ ਮਹਿਲਾ ਬੌਕਸਰ ਮੈਰੀਕੌਮ ਨੇ ਵੀ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰ ਲਿਆ। ਮੈਰੀਕੌਮ ਨੇ ਮਹਿਲਾਵਾਂ ਦੀ 51 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਫਾਈਨਲ ਮੁਕਾਬਲੇ ਚ ਫਿਲੀਪਿੰਸ ਦੀ ਆਇਰਿਸ਼ ਮੇਗਨੋ ਨੂੰ 5-0 ਨਾਲ ਮਾਤ ਦਿੱਤੀ ਤੇ  ਦੂਜੀ ਵਾਰ ਓਲੰਪਿਕ ‘ਚ ਕੁਆਲੀਫਾਈ ਕਰਨ ‘ਚ ਕਾਮਯਾਬ ਰਹੀ।

ਉੱਥੇ ਹੀ ਭਾਰਤ ਦੇ ਸਟਾਰ ਬੌਕਸਰ ਅਮਿਤ ਪੰਘਾਲ ਨੇ ਵੀ ਟੋਕੀਓ ਓਲੰਪਿਕ ‘ਚ ਕੁਆਲੀਫਾਈ ਕਰ ਲਿਆ। ਵਿਸ਼ਵ ਬੌਕਸਿੰਗ ਟੂਰਨਾਮੈਂਟ ‘ਚ ਚਾਂਦੀ ਦਾ ਤਗ਼ਮਾ ਜੇਤੂ ਅਮਿਤ ne  52 ਕਿਲੋ ਗ੍ਰਾਮ ਭਾਰ ਵਰਗ ਚ ਓਲੰਪਿਕ ਦੀ ਟਿਕਟ ਹਾਸਲ ਕੀਤਾ।  ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਦਾ ਇਹ ਪਹਿਲਾ ਓਲੰਪਿਕ ਹੋਵੇਗਾ।

Share this Article
Leave a comment