ਬਰੈਂਪਟਨ ਵਿਖੇ ਟਰੱਕ ਟ੍ਰੇਲਰਾਂ ਦੀ ਭਿਆਨਕ ਟੱਕਰ ‘ਚ 24 ਸਾਲਾ ਪੰਜਾਬੀ ਨੌਜਵਾਨ ਦੀ ਮੌਤ

TeamGlobalPunjab
2 Min Read

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਬੀਤੀ ਮੰਗਲਵਾਰ ਰਾਤ ਹੋਈ ਟਰੱਕ ਟ੍ਰੇਲਰਾਂ ਦੀ ਟੱਕਰ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 24 ਸਾਲਾ ਸੰਗਮਪ੍ਰੀਤ ਸਿੰਘ ਗਿੱਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਟਰੱਕਾਂ ਦੀ ਟੱਕਰ ਕਾਸਟਲ ਓਕਸ ਕਰਾਸਿੰਗ ਨੇੜੇ ਹਾਈਵੇਅ 50 ‘ਤੇ ਹੋਈ। ਟੱਕਰ ਇਨੀਂ ਭਿਆਨਕ ਸੀ ਕਿ ਦੋਵੇਂ ਟਰੱਕਾਂ ਨੂੰ ਅੱਗ ਲਗ ਗਈ। ਦੋਵਾਂ ਟਰੱਕਾਂ ਦੇ ਡਰਾਈਵਰਾਂ ‘ਚੋਂ ਇੱਕ ਸੁਰੱਖਿਅਤ ਬਾਹਰ ਨਿੱਕਲਣ ‘ਚ ਕਾਮਯਾਬਮ ਰਿਹਾ ਜਦਕਿ ਸੰਗਮਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸੰਗਮਪ੍ਰੀਤ ਸਿੰਘ ਗਿੱਲ ਅੰਮ੍ਰਿਤਸਰ ਜ਼ਿਲੇ ਦੇ ਕਸਬਾ ਭਿੰਡੀ ਸੈਦਾਂ ਨਾਲ ਸਬੰਧਤ ਸੀ। ਉਹ ਢਾਈ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਪਿਛਲੇ ਸਾਲ ਹੀ ਉਸ ਦਾ ਵਿਆਹ ਹੋਇਆ ਸੀ।

ਪੀਲ ਰਿਜਨਲ ਪੁਲਿਸ ਮੁਤਾਬਕ ਇਹ ਹਾਦਸਾ ਸ਼ਹਿਰ ਦੇ ਪੂਰਬੀ ਸਿਰੇ ਦੇ ਹਾਈਵੇਅ 50 ਅਤੇ ਕਾਸਟਲ ਓਕਸ ਕਰਾਸਿੰਗ ਦੇ ਖੇਤਰ ‘ਚ ਵਾਪਰਿਆ। ਪੁਲਿਸ ਅਨੁਸਾਰ ਬਰੈਂਪਟਨ ਦੇ ਫਾਇਰਫਾਈਟਰਜ਼ ਨੇ ਅੱਗ ‘ਤੇ ਬਹੁਤ ਜਲਦੀ ਕਾਬੂ ਪਾ ਲਿਆ ਪਰ ਉਨ੍ਹਾਂ ‘ਚੋਂ ਇੱਕ ਡਰਾਈਵਰ ਨੂੰ ਉਹ ਬਚਾ ਨਾ ਸਕੇ।

ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਤਸਵੀਰਾਂ ਨਾਲ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ।

- Advertisement -

Share this Article
Leave a comment