ਟਰੰਪ ਹਾਰਣ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਆਉਣਗੇ ਨਜ਼ਰ , ਦੇਣਗੇ CPAC ‘ਚ ਭਾਸ਼ਣ

TeamGlobalPunjab
1 Min Read

ਵਾਸ਼ਿੰਗਟਨ:- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਗਲੇ ਹਫਤੇ ਡੈਮੋਕਰੇਟਿਕ ਉਮੀਦਵਾਰ ਜੋਅ ਬਾਇਡਨ ਦੇ ਹੱਥੋਂ ਚੋਣ ਹਾਰ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਨਜ਼ਰ ਆਉਣਗੇ ਤੇ ਫਲੋਰਿਡਾ ‘ਚ ‘ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ'(ਸੀਪੀਏਸੀ) ‘ਚ ਹਿੱਸਾ ਲੈਣਗੇ। ‘ਅਮੇਰਿਕਨ ਕੰਜ਼ਰਵੇਟਿਵ ਯੂਨੀਅਨ’ ਦੇ ਬੁਲਾਰੇ ਇਆਨ ਵਾਲਟਰਜ਼ ਨੇ ਪੁਸ਼ਟੀ ਕੀਤੀ ਕਿ ਟਰੰਪ 28 ਫਰਵਰੀ ਨੂੰ ਸਮੂਹ ਦੇ ਸਾਲਾਨਾ ਸੀਪੀਏਸੀ ‘ਚ ਭਾਸ਼ਣ ਦੇਣਗੇ।

 ਸੰਭਾਵਨਾ ਹੈ ਕਿ ਟਰੰਪ ਇਸ ਮੌਕੇ ਰਿਪਬਲੀਕਨ ਪਾਰਟੀ ਦੇ ਭਵਿੱਖ ‘ਤੇ ਬੋਲਣਗੇ ਤੇ ਮੌਜੂਦਾ ਰਾਸ਼ਟਰਪਤੀ ਬਾਇਡਨ ਦੀ ਆਪਣੀ ਇਮੀਗ੍ਰੇਸ਼ਨ ਨੀਤੀਆਂ ਨੂੰ ਪਲਟਣ ਦੀਆਂ ਕੋਸ਼ਿਸ਼ਾਂ ਲਈ ਆਲੋਚਨਾ ਕਰਨਗੇ। ਸੀਪੀਏਸੀ ਇਸ ਸਾਲ ਫਲੋਰਿਡਾ ਦੇ ਓਰਲੈਂਡੋ ‘ਚ ਹੋਵੇਗੀ, ਜਿਸ ‘ਚ ਟਰੰਪ ਦੇ ਸਾਬਕਾ ਸੱਕਤਰ ਸੱਕਤਰ ਮਾਈਕ, ਫਲੋਰਿਡਾ ਦੇ ਰਾਜਪਾਲ ਰੋਨ ਡੇਸੈਂਟਿਸ ਤੇ ਦੱਖਣੀ ਡਕੋਟਾ ਦੇ ਰਾਜਪਾਲ ਕ੍ਰਿਸਟੀ ਨੋਏਮ, ਟਰੰਪ ਪ੍ਰਸ਼ਾਸਨ ਦੇ ਕਈ ਸਾਬਕਾ ਅਧਿਕਾਰੀ ਤੇ ਰਿਪਬਲੀਕਨ ਪਾਰਟੀ ਦੇ ਕਈ ਨੇਤਾ ਸ਼ਾਮਲ ਹੋਣਗੇ।

Share this Article
Leave a comment