Home / ਪਰਵਾਸੀ-ਖ਼ਬਰਾਂ / ਬ੍ਰਿਟਿਸ਼ ਕੋਲੰਬੀਆ ‘ਚ ਹੜ੍ਹਾਂ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ

ਬ੍ਰਿਟਿਸ਼ ਕੋਲੰਬੀਆ ‘ਚ ਹੜ੍ਹਾਂ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ

ਵੈਨਕੂਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਹੜ੍ਹਾਂ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਮਾਮਲਾ ਸਾਹਮਣੇ ਆਇਆ ਹੈ। ਟਰੱਕ ਡਰਾਈਵਰ ਕਰਨ ਗਰੇਵਾਲ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ ਜਦੋਂ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਿਆ ਅਤੇ ਟਰੈਫ਼ਿਕ ਰੁਕ ਗਿਆ। ਕਿਲ੍ਹਾ ਰਾਏਪੁਰ ਨਾਲ ਸਬੰਧਤ ਗਰੇਵਾਲ ਦੀ ਟਰੱਕ ਅੰਦਰ ਹੀ ਮੌਤ ਹੋ ਗਈ ਤੇ ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਹੈ ।

ਉੱਥੇ ਹੀ ਦੂਜੇ ਪਾਸੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਮਿਲੀ ਵੀ ਹੈ। ਪੁਲਿਸ ਦੇ ਬੁਲਾਰੇ ਡਾਨ ਰੌਬਰਟਸ ਨੇ ਦੱਸਿਆ ਕਿ ਪੈਂਥਰਟਨ ਅਤੇ ਲਿਲਟ ਵਿਚਾਲੇ ਹਾਈਵੇਅ 99 ‘ਤੇ ਢਿੱਗਾਂ ਡਿੱਗਣ ਕਾਰਨ ਕਈ ਲੋਕ ਲਾਪਤਾ ਹੋ ਗਏ।

ਇਸ ਦੌਰਾਨ ਸਰੀ ਦੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਤੋਂ ਰੋਜ਼ਾਨਾ 3 ਹਜ਼ਾਰ ਤੋਂ ਵੱਧ ਲੋਕਾਂ ਲਈ ਲੰਗਰ ਤਿਆਰ ਕਰ ਕੇ ਭੇਜਿਆ ਜਾ ਰਿਹਾ ਹੈ।

Check Also

ਅਮਰੀਕਾ ਦੇ ਸਿਨਸਿਨਾਟੀ ਵਿਖੇ ਗੁਰਪੂਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਓਹਾਇਓ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੂਰਬ ਅਮਰੀਕਾ ਦੇ ਸੂਬੇ …

Leave a Reply

Your email address will not be published. Required fields are marked *