ਯੂਕਰੇਨ ‘ਚ ਫਸੇ ਪਠਾਨਕੋਟ ਦੇ 3 ਵਿਦਿਆਰਥੀ, ਮਾਪੇ ਚਿੰਤਾ ’ਚ

TeamGlobalPunjab
2 Min Read

ਪਠਾਨਕੋਟ: ਯੂਕਰੇਨ ‘ਚ ਫਸੇ ਬੱਚਿਆਂ ਨੂੰ ਲੈ ਕੇ ਮਾਪੇ ਚਿੰਤਾ ਵਿਚ ਹਨ। ਪਰਿਵਾਰਕ ਮੈਂਬਰ ਆਪਣੇ ਬੱਚਿਆਂ ਨੂੰ ਫੋਨ ਤੇ ਵੀਡੀਓ ਕਾਲ ਰਾਹੀਂ ਜੁੜੇ ਹੋਏ ਹਨ। ਪਠਾਨਕੋਟ ‘ਚ ਵੀ ਕੁਝ ਅਜਿਹੇ ਪਰਿਵਾਰ ਸਾਹਮਣੇ ਆਏ ਹਨ, ਜਿਨ੍ਹਾਂ ਦੇ ਬੱਚੇ ਪੜਾਈ ਕਰਨ ਲਈ ਯੂਕਰੇਨ ਗਏ ਸਨ, ਪਰ ਹੁਣ ਤਣਾਅਪੂਰਨ ਸਥਿਤੀ ਕਾਰਨ ਬੱਚੇ ਉੱਥੇ ਹੀ ਫਸੇ ਹੋਏ ਹਨ, ਜਿਸ ਕਾਰਨ ਬੱਚਿਆਂ ਦੇ ਪਰਿਵਾਰਾਂ ‘ਚ ਚਿੰਤਾ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਵਾਪਸ ਦੇਸ਼ ਲਿਆਵੇ।

ਇਸ ਸਬੰਧੀ ਗੱਲਬਾਤ ਕਰਦਿਆਂ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਯੂਕਰੇਨ ਭੇਜਿਆ ਸੀ, ਪਰ ਹੁਣ ਉਨ੍ਹਾਂ ਦੇ ਬੱਚੇ ਯੂਕਰੇਨ ‘ਚ ਵਧ ਰਹੇ ਤਣਾਅ ਨੂੰ ਦੇਖਦੇ ਹੋਏ ਆਪਣੀ ਜਾਨ ਬਚਾਉਣ ਲਈ ਇੱਥੇ ਲੁਕੇ ਹੋਏ ਹਨ, ਜਿਸ ਕਾਰਨ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ, ਕਿ ਉਹਨਾਂ ਦੇ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ।

- Advertisement -

ਦੱਸਣਯੋਗ ਹੈ ਕਿ ਯੂਕਰੇਨ ‘ਚ ਭਾਰਤ ਦੇ ਨਾਗਰਿਕ ਯੂਕਰੇਨ ਦੇ ਵਿੱਚ ਰਹਿ ਰਹੇ ਹਨ ਅਤੇ ਦੇ 20,000 ਕਰੀਬ ਜੰਗ ਦੇ ਐਲਾਨ ਤੋਂ ਬਾਅਦ ਉੱਥੇ ਹੀ ਫਸ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment