ਮਿਸੀਸਾਗਾ: ਕੈਨੇਡਾ ‘ਚ 700 ਦੇ ਲਗਭਗ ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਟਸ਼ਨ ਦੀ ਤਲਵਾਰ ਲਟਕ ਰਹੀ ਹੈ। ਫ਼ਰਜ਼ੀ ਦਾਖ਼ਲਾ ਪੱਤਰ ਲਗਾ ਕੇ ਕੈਨੇਡਾ ਦਾ ਸਟੱਡੀ ਵੀਜ਼ੇ ਹਾਸਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਖ਼ਿਲਾਫ਼ ਸੈਂਕੜੇ ਪੱਕਾ ਮੋਰਚਾ ਲਗਾ ਕੇ ਬੈਠ ਗਏ ਹਨ ਈ
ਵਿਦਿਆਰਥੀ ਇਸ ਫੈਸਲੇ ਦੇ ਵਿਰੋਧ ‘ਚ ਲਗਤਾਰ ਦਿਨ ਰਾਤ ਧਰਨੇ ‘ਤੇ ਡਟੇ ਹੋਏ ਹਨ। ਪੰਜਾਬੀ ਨੌਜਵਾਨਾਂ ਵਲੋਂ ਪੱਕੇ ਟੈਂਟ ਲਗਾ ਲਏ ਗਏ ਹਨ ਤੇ ਪੰਜਾਬੀਆਂ ਵਲੋਂ ਲੰਗਰ ਵਰਤਾਏ ਜਾ ਰਹੇ ਹਨ।
Solidarity with the International students facing deportations and with their ongoing permanent protest for more than a week now. @JustinTrudeau @SeanFraserMP Regularisation, not deportation. #StopTheDeportations #StatusForAll@MigrantRightsCA @SolidariteMTL #NoOneIsIllegal https://t.co/TMo1v3HZLj
— South Asian Diaspora Action Collective (@SADAC_MTL) June 6, 2023
- Advertisement -
ਦਰਅਸਲ, ਇਨਾਂ ਵਿਦਿਆਰਥੀਆਂ ਨੇ ਕੈਨੇਡਾ ‘ਚ ਆਪਣੀ ਪੜਾਈ ਪੂਰੀ ਕਰ ਲਈ ਸੀ, ਪਰ ਜਦੋਂ ਇਨਾਂ ਨੇ ਪੀ.ਆਰ. ਲਈ ਅਪਲਾਈ ਕੀਤਾ ਤਾਂ ਜਾਂਚ ਵਿੱਚ ਉਨ੍ਹਾਂ ਦੇ ਦਸਤਾਵੇਜ਼ ਫਰਜ਼ੀ ਪਾਏ ਗਏ। ਜਦਕਿ ਇਹਨਾਂ ਦਸਤਾਵੇਜ਼ਾਂ ਦੇ ਆਧਾਰ ਤੇ ਹੀ ਇਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਤਾਂ ਮਿਲਿਆ ਹੀ ਸੀ, ਨਾਲ ਹੀ ਕੈਨੇਡਾ ਦੇ ਕਾਲਜਾਂ ਵਿੱਚ ਐਡਮਿਸ਼ਨ ਵੀ ਮਿਲ ਗਈ ਸੀ, ਪਰ ਹੁਣ ਜਦੋਂ ਪੀ.ਆਰ. ਦੀ ਵਾਰੀ ਆਈ ਤਾਂ ਇਹਨਾਂ ਵਿਦਿਆਰਥੀਆਂ ਦੇ ਇਹੀ ਦਸਤਾਵਜ਼ ਫਰਜ਼ੀ ਕਰਾਰ ਦੇ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਦਿਆਰਥੀਆਂ ਨੇ ਜਲੰਧਰ ਦੀ ਇਕ ਟਰੈਵਲ ਏਜੰਸੀ ‘ਐਜੂਕੇਸ਼ਨ ਮਾਈਗ੍ਰੇਸ਼ਨ’ ਦੇ ਮਾਧਿਅਮ ਨਾਲ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕੀਤਾ ਸੀ।
ALL TALK, NO ACTION?
Politicians across all parties have showed support for the demand to #StopDeportations of int'l students victim to fraudulent immigration agents.
Yet no one has committed to permanently cancelling the deportation orders, such as the one on June 13.
Why?👇 pic.twitter.com/TJ6rlFX4bM
- Advertisement -
— Naujawan Support Network (@NSNPeel) June 6, 2023
ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਏਜੰਸੀ ਚਲਾਉਣ ਵਾਲੇ ਬ੍ਰਿਜੇਸ਼ ਮਿਸ਼ਰਾ ਨਾਮ ਦੇ ਵਿਅਕਤੀ ਨੇ ਵਿਦਿਆਰਥੀਆਂ ਨਾਲ ਧੋਖਾਧੜੀ ਕੀਤੀ। ਦੋਸ਼ ਹੈ ਕਿ ਸਾਰੇ 700 ਵਿਦਿਆਰਥੀਆਂ ਕੋਲੋਂ ਉਸ ਨੇ 16- 16 ਲੱਖ ਰੁਪਏ ਲਏ ਸੀ। ਉਸ ਨੇ ਬੜੀ ਚਲਾਕੀ ਨਾਲ ਇਨਾਂ ਸਾਰੇ ਵਿਦਿਆਰਥੀਆਂ ਦੇ ਕਥਿਤ ਤੌਰ ‘ਤੇ ਸਾਰੇ ਦਸਤਾਵੇਜ਼ਾਂ ‘ਤੇ ਸਾਈਨ ਕਰਵਾਏ,ਪਰ ਖੁਦ ਸਾਈਨ ਨਹੀਂ ਕੀਤੇ। ਇਸ ਲਈ ਕੈਨੇਡੀਅਨ ਏਜੰਸੀ ਨੂੰ ਇਹ ਸਵੀਕਾਰ ਨਹੀਂ ਹੈ, ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਦੱਸ ਦਈਏ ਕਿ ਇਨ੍ਹਾਂ ਵਿਦਿਆਰਥੀਆਂ ਨੂੰ 2018-19 ਵਿੱਚ ਪੜਾਈ ਕਰਨ ਲਈ ਕੈਨੇਡਾ ਭੇਜਿਆ ਗਿਆ ਸੀ। ਵਿਦਿਆਰਥੀਆਂ ਦੇ ਐਡਮਿਸ਼ਨ ਔਫ਼ਰ ਲੈਟਰ ਲਗਭਗ 5 ਸਾਲ ਪੁਰਾਣੇ ਨੇ, ਪਰ ਖੁਲਾਸਾ ਉਦੋਂ ਹੋਇਆ, ਜਦੋਂ ਇਹਨਾਂ ਸਾਰੇ ਵਿਦਿਆਰਥੀਆਂ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਦੀ ਪੀ.ਆਰ. ਭਾਵ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕੀਤਾ। ਹੁਣ ਇਨਾਂ 700 ਪੰਜਾਬੀ ਵਿਦਿਆਰਥੀਆਂ ਦੇ ਭਵਿੱਖ ‘ਤੇ ਸੰਕਟ ਖੜਾ ਹੋ ਗਿਆ ਹੈ। ਨੌਜਵਾਨਾਂ ਦੇ ਨਾਲ- ਨਾਲ ਪੰਜਾਬ ਰਹਿੰਦੇ ਇਨਾਂ ਦੇ ਮਾਪੇ ਵੀ ਚਿੰਤਾ ਵਿੱਚ ਡੁੱਬ ਗਏ, ਜਿਹਨਾਂ ਨੇ ਲੱਖਾਂ ਰੁਪਏ ਖਰਚ ਕੇ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ।
Support international students #stopdeportation @SeanFraserMP @JustinTrudeau pic.twitter.com/JDBEMQSXR4
— ellymangat (@ellymangat123) June 5, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.