ਬਰੈਂਪਟਨ ਦੀ ਸੰਗੀਤਾ ਸ਼ਰਮਾ ਦੇ ਕਤਲ ਦੇ ਮਾਮਲੇ ‘ਚ ਇੱਕ ਹੋਰ ਵਿਅਕਤੀ ਗ੍ਰਿਫਤਾਰ

TeamGlobalPunjab
2 Min Read

ਬਰੈਂਪਟਨ : ਬਰੈਂਪਟਨ ਵਿਖੇ ਅਗਸਤ 2020 ਵਿੱਚ ਹੋਏ ਕਤਲ ਦੇ ਮਾਮਲੇ ‘ਚ ਪੀਲ ਰੀਜਨਲ ਪੁਲਿਸ ਨੇ ਦੂਜੀ ਗ੍ਰਿਫ਼ਤਾਰੀ ਕੀਤੀ ਹੈ। ਆਰ.ਸੀ.ਐਮ.ਪੀ. ਦੀ ਸਹਾਇਤਾ ਨਾਲ ਐਲਬਰਟਾ ਦੇ ਫੋਰਟ ਮੈਕਮਰੀ ਤੋਂ 23 ਸਾਲ ਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਪੁਜਾਰੀ ਦੀ 56 ਸਾਲਾ ਪਤਨੀ ਸੰਗੀਤਾ ਸ਼ਰਮਾ ਪਿਛਲੇ ਸਾਲ 13 ਅਗਸਤ ਨੂੰ ਘਰ ਦੇ ਗਰਾਜ ‘ਚ ਜ਼ਖ਼ਮੀ ਹਾਲਤ ‘ਚ ਮਿਲੀ ਸੀ। ਉਸ ਨੂੰ ਤੁਰੰਤ ਟਰੌਮਾ ਸੈਂਟਰ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਹ ਦਮ ਤੋੜ ਗਈ। 4 ਜੂਨ ਨੂੰ ਸੰਗੀਤਾ ਦੀ ਹੋਈ ਮੌਤ ਦੇ ਸਬੰਧ ਵਿੱਚ ਪੁਲਿਸ ਨੇ ਲੰਡਨ ਦੇ 19 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਲੰਡਨ ਦੇ ਹੀ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਾਂਚਕਰਤਾਵਾਂ ਨੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਸਹਾਰੇ ਦੋ ਸ਼ੱਕੀਆਂ ਅਤੇ ਕਾਲੇ ਰੰਗ ਦੀ ਇਕ ਗੱਡੀ ਦੀ ਸ਼ਨਾਖ਼ਤ ਕਰ ਲਈ ਸੀ। ਹਾਲਾਂਕਿ ਪੁਲਿਸ ਵੱਲੋਂ ਦੋਹਾਂ ਸ਼ੱਕੀਆਂ ਦੀ ਗ੍ਰਿਫ਼ਤਾਰੀ ਕੀਤੀ ਜਾ ਚੁੱਕੀ ਹੈ ਪਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਹੋਵੇ ਤਾਂ ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਬਿਊਰੋ ਦੇ ਅਫਸਰਾਂ ਨਾਲ 905-453-2121 ਐਕਸਟੈਨਸ਼ਨ 3205 ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੋਪਰਜ਼ ਨਾਲ 1-800- 222-ਟਿਪਸ 8477 ‘ਤੇ ਕਾਲ ਕੀਤੀ ਜਾ ਸਕਦੀ ਹੈ।

Share this Article
Leave a comment