ਕੈਨੇਡਾ: ਪੰਜਾਬੀ ਵਿਦਿਆਰਥੀ ਨੂੰ ਕੰਮ ‘ਚ ਸਖਤ ਮਿਹਨਤ ਕਰਨ ‘ਤੇ ਕੀਤਾ ਜਾ ਸਕਦੈ ਡਿਪੋਰਟ

TeamGlobalPunjab
2 Min Read

ਟੋਰਾਂਟੋ: ਪੰਜਾਬ ਦਾ ਇਕ ਅੰਤਰਰਾਸ਼ਟਰੀ ਵਿਦਿਆਰਥੀ ਜੋਬਨਦੀਪ ਸੰਧੂ ਜੋ ਕਿ ਕਾਲਜ ਜਾਣ ਦੇ ਨਾਲ ਨਾਲ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਵੀ ਕਰਦਾ ਸੀ। ਜੋਬਨਦੀਪ ਸੰਧੂ ਨੂੰ ਲੋੜ ਤੋਂ ਵੱਧ ਕੰਮ ਕੀਤੇ ਜਾਣ ਕਾਰਨ 2017 ਵਿੱਚ ਓਪੀਪੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਸ ਤੋਂ ਬਾਅਦ ਹੁਣ ਜੋਬਨਦੀਪ ਦੇ ਵਕੀਲ ਦੇ ਦਾਅਵੇ ਜਲਦੀ ਹੀ ਉਸਨੂੰ ਡਿਪੋਰਟ ਕਰ ਕੇ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ , ਵਿਦਿਆਰਥੀ ਜੋਬਨਦੀਪ ਸੰਧੂ ਨੇ ਇਸਨੂੰ ਦੁੱਖ ਭਰਿਆ ਪਲ ਦੱਸਿਆ ਹੈ।

13 ਦਸੰਬਰ, 2017 ਨੂੰ, ਮੌਂਟਰੀਅਲ ਅਤੇ ਟੋਰਾਂਟੋ ਵਿਚਕਾਰ ਇਕ ਵਪਾਰਕ ਵਾਹਨ ਚਲਾਉਂਦੇ ਸਮੇਂ 22 ਸਾਲਾਂ ਸੰਧੂ ਨੂੰ “ਰੁਟੀਨ ਟ੍ਰੈਫਿਕ ਸਟਾਪ” ਲਈ ਹਾਈਵੇਅ 401 ਦੇ ਕੋਲ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਅਫ਼ਸਰ ਨੇ ਰੋਕਿਆ ਸੀ , ਕੁਝ ਪਲਾਂ ਬਾਅਦ ਵਿਚ – ਅਤੇ ਥੋੜ੍ਹੀ ਜਿਹੀ ਸਪੱਸ਼ਟੀਕਰਨ ਦੇ ਨਾਲ ਉਨਾਂ ਨੇ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਪਿਛੋਕੜ ਦੀ ਜਾਂਚ ਅਨੁਸਾਰ ਸੰਧੂ ਦਾ ਗ੍ਰਿਫਤਾਰੀ ਸਮੇਂ ਕੋਈ ਅਪਰਾਧਿਕ ਇਤਿਹਾਸ ਨਹੀਂ ਸੀ , ਉਸ ਨੇ ਜੋ ਕੁਝ ਕੀਤਾ ਸੀ ਉਹ ਗੈਰਕਾਨੂੰਨੀ ਸੀ ਹਾਲਾਂਕਿ ਉਸ ਦਿਨ ਅਤੇ ਉਸ ਦੇ ਡ੍ਰਾਈਵਰ ਦੀ ਲੌਗਬੁੱਕ ਤੋਂ ਪਤਾ ਲੱਗਾ ਕਿ ਕੈਨੇਡਾ ਵਿਚ ਇਹ ਅੰਤਰਰਾਸ਼ਟਰੀ ਵਿਦਿਆਰਥੀ ਹਰ ਹਫ਼ਤੇ ਜ਼ਰੂਰਤ ਤੋਂ ਜ਼ਿਆਦਾ ਕੰਮ ਕਰਦਾ ਸੀ।

ਜੋਬਨਦੀਪ ਨੇ ਕਿਹਾ ਮੈਂ ਕਦੇ ਝੂਠ ਨਹੀਂ ਬੋਲਿਆ, ਨਾ ਮੈਂ ਚੋਰੀ ਕੀਤੀ ਨਾ ਕੋਈ ਕਤਲ ਬਸ ਮੇਰਾ ਦੋਸ਼ ਸੀ ਕਿ ਮੈਂ ਮਿਹਨਤ ਕਰ ਕੇ ਕਮਾ ਰਿਹਾ ਸੀ। ਉਸਨੇ ਦੱਸਿਆ ਕਿ ਫੁਲ ਟਾਈਮ ਕੰਮ ਕਰਨਾ ਇਕੋਮਾਤਰ ਜ਼ਰੀਆ ਸੀ ਜਿਸ ਨਾਲ ਉਹ ਆਪਣੀ ਪੜ੍ਹਾਈ ਦੀ ਫੀਸ ਪੂਰੀ ਕਰ ਸਕਦਾ ਸੀ।

Share this Article
Leave a comment