ਪੰਜਾਬੀ ਗਾਇਕ ਅਲਫਾਜ਼ ਦੀ ਸਿਹਤ ਨੂੰ ਲੈ ਕੇ ਆਈ ਅਪਡੇਟ, ਦੋਸਤ ਨੇ ਦੱਸਿਆ ਹਾਲ

Prabhjot Kaur
2 Min Read

ਚੰਡੀਗੜ੍ਹ: ਪੰਜਾਬੀ ਗਾਇਕ ਅਲਫਾਜ਼ ਦੀ ਸਿਹਤ ਨੂੰ ਲੈ ਕੇ ਅਪਡੇਟ ਆਈ ਹੈ। ਜਾਣਕਾਰੀ ਮੁਤਾਬਕ ਗਾਇਕ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ, ਉਸ ਨੇ ਆਪਣੀਆਂ ਅੱਖਾਂ ਖੋਲ੍ਹ ਲਈਆਂ ਹਨ ਅਤੇ ਗੱਲ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।

ਅਲਫਾਜ਼ ਦੇ ਬਚਪਨ ਦੇ ਦੋਸਤ ਦਿਗਵਿਜੈ ਸਿੰਘ ਨੇ ਗਾਇਕ ਦੀ ਇੱਕ ਤਾਜ਼ਾ ਤਸਵੀਰ ਪੋਸਟ ਕੀਤੀ ਹੈ, ਜਿਸ ‘ਚ ਅਲਫਾਜ਼ ਦੀਆਂ ਅੱਖਾਂ ਖੁੱਲ੍ਹੀਆਂ ਹਨ ਤੇ ਉਹ ਆਸ-ਪਾਸ ਖੜ੍ਹੇ ਲੋਕਾਂ ਨੂੰ ਦੇਖ ਰਿਹਾ ਹੈ। ਉਸ ਨੇ ਫੋਟੋ ‘ਚ ਇੱਕ ਹੱਥ ਆਪਣੀ ਛਾਤੀ ‘ਤੇ ਅਤੇ ਦੂਜਾ ਬੈੱਡ ‘ਤੇ ਰੱਖਿਆ ਹੋਇਆ ਹੈ। ਰੈਪਰ ਹਨੀ ਸਿੰਘ ਨੇ ਵੀ ਇਹ ਫੋਟੋ ਆਪਣੀ ਇੰਸਟਾ ਸਟੋਰੀ ‘ਤੇ ਸ਼ੇਅਰ ਕੀਤੀ ਹੈ। ਇਹ ਸਾਫ ਹੈ ਕਿ ਅਲਫਾਜ਼ ਨੂੰ ਹੋਸ਼ ਆ ਗਿਆ ਹੈ ਅਤੇ ਹੁਣ ਉਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।

ਹਾਲ ਹੀ ‘ਚ ਢਾਬੇ ‘ਤੇ ਹਮਲੇ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਅਲਫਾਜ਼ ਦੀ ਸਿਹਤ ਹੁਣ ਤੱਕ ਕਾਫੀ ਗੰਭੀਰ ਦੱਸੀ ਜਾ ਰਹੀ ਸੀ। ਹਨੀ ਸਿੰਘ ਨੇ ਇਕ ਪੋਸਟ ‘ਚ ਦੱਸਿਆ ਸੀ ਕਿ ਅਲਫਾਜ਼ ਹਾਲੇ ਵੀ ਆਈਸੀਯੂ ‘ਚ ਹਨ ਅਤੇ ਉਨ੍ਹਾਂ ਲਈ ਅਰਦਾਸ ਕਰਨ ਦੀ ਜ਼ਰੂਰਤ ਹੈ, ਪਰ ਹੁਣ ਤਾਜ਼ਾ ਤਸਵੀਰਾਂ ‘ਚ ਚੰਗੀ ਅਪਡੇਟ ਸਾਹਮਣੇ ਆਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment