ਮਸ਼ਹੂਰ ਪੰਜਾਬੀ ਗਾਇਕ ਕੈਂਸਰ ਨਾਲ ਪੀੜਤ, ਭਾਵੁਕ Video ਆਈ ਸਾਹਮਣੇ, ਦੁਨੀਆਂ ਤੋਂ ਲੁਕੋ ਕੇ ਰੱਖੀ ਬੀਮਾਰੀ

Global Team
2 Min Read

ਨਿਊਜ਼ ਡੈਸਕ: ਮਸ਼ਹੂਰ ਪੰਜਾਬੀ ਗਾਇਕ ਜੈਜ਼ ਧਾਮੀ ਕੈਂਸਰ ਤੋਂ ਪੀੜਤ ਹਨ। ਇਸ ਸਬੰਧੀ ਉਨ੍ਹਾਂ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ। ਧਾਮੀ ਭਾਵੁਕ ਵੀਡੀਓ ਜਾਰੀ ਕਰਦੇ  ਕਿਹਾ- ਮੈਂ ਅੱਜ ਸਭ ਨੂੰ  ਨੂੰ ਆਪਣੀ ਕੈਂਸਰ ਦੀ ਲੜਾਈ ਬਾਰੇ ਦੱਸਣਾ ਚਾਹੁੰਦਾ ਹਾਂ। ਜਿਸ ਨੂੰ ਮੈਂ ਗੁਪਤ ਰੱਖਿਆ ਤੇ ਇਸ ਲੜਾਈ ਨੂੰ ਮੈਂ ਕਿਸੇ ਨਾਲ ਸਾਂਝਾ ਨਹੀਂ ਕੀਤਾ।

ਜੈਜ਼ ਧਾਮੀ ਨੇ ਕਿਹਾ ਕਿ ਸਾਲ 2022 ‘ਚ ਮੇਰਾ ਉਹ ਸਮਾਂ ਸੀ ਜਦੋਂ ਮੈ ਆਪਣੇ ਸੁਫਨੇ ਨੂੰ ਜੀਅ ਰਿਹਾ ਸੀ। ਮੇਰੀ ਆਵਾਜ਼ ਲੱਖਾਂ ਲੋਕਾਂ ਸੁਣ ਰਹੇ ਸੀ ਤੇ ਮੇਰੇ ਸਟੇਜ ਸ਼ੋਅ ਚੱਲ ਰਹੇ ਸੀ। ਉਸ ਵੇਲੇ ਮੇਰਾ ਡੇਢ ਸਾਲ ਦਾ ਬੱਚਾ ਸੀ ਤੇ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਪਰ ਇੱਕ ਦਿਨ ਆਇਆ ਜਿਸ ਨੇ ਸਭ ਕੁਝ ਬਦਲ ਦਿੱਤਾ। ਫਰਵਰੀ 2022 ਵਿੱਚ ਮੈਨੂੰ ਪਤਾ ਲੱਗਾ ਕਿ ਮੈਨੂੰ ਕੈਂਸਰ ਹੈ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸੰਘਰਸ਼ ਕਰ ਰਿਹਾ ਹਾਂ। ਸ਼ੁਰੂ ਵਿਚ, ਮੈਂ ਇਸ ਬਿਮਾਰੀ ਤੋਂ ਬਹੁਤ ਡਰਿਆ ਹੋਇਆ ਸੀ, ਸੋਚਦਾ ਸੀ ਕਿ ਮੇਰੇ ਨਾਲ ਕੀ ਹੋਵੇਗਾ। ਮੈਂ ਇੰਨਾ ਸੋਚਣਾ ਸ਼ੁਰੂ ਕਰ ਦਿੱਤਾ ਕਿ ਮੈਂ ਕਮਜ਼ੋਰ ਹੋਣ ਲੱਗਾ। ਫਿਰ ਮੇਰੀ ਪਤਨੀ ਨੇ ਮੈਨੂੰ ਹਿੰਮਤ ਦਿੱਤੀ ਅਤੇ ਕਿਹਾ – ਤੁਹਾਨੂੰ ਇਹ ਲੜਨਾ ਪਵੇਗਾ।

ਧਾਮੀ ਨੇ ਕਿਹਾ ਹੁਣ ਮੈਂ ਆਪਣੇ ਪਰਿਵਾਰ, ਪੈਨਜ਼ ਅਤੇ ਕਰੀਅਰ ਲਈ ਲੜ ਰਿਹਾ ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਮੇਰਾ ਸਫ਼ਰ ਆਸਾਨ ਨਹੀਂ ਹੋਣ ਵਾਲਾ ਹੈ, ਕਿਉਂਕਿ ਇਹ ਸਫ਼ਰ ਬਹੁਤ ਲੰਬਾ ਹੋਵੇਗਾ। ਪਰ ਪ੍ਰਸ਼ੰਸਕਾਂ ਦੇ ਸਮਰਥਨ ਨਾਲ ਮੈਂ ਮਜ਼ਬੂਤ ​​ਹੋ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਇਸ ਨਾਲ ਲੜ ਸਕਦਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਨੂੰ ਮੇਰੇ ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਸਮਰਥਨ ਹੈ। ਮੈਂ ਜਲਦੀ ਹੀ ਵਾਪਸ ਆਵਾਂਗਾ।

 

- Advertisement -
View this post on Instagram

 

A post shared by JAZ DHAMI (@thejazdhami)

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment