ਕਬੱਡੀ ਖਿਡਾਰੀ ਨੂੰ ਇਨਸਾਫ ਦਵਾਉਣ ਸੜਕਾਂ ‘ਤੇ ਉੱਤਰੇ ਸੁਖਪਾਲ ਖਹਿਰਾ ਸਣੇ 29 ਗ੍ਰਿਫਤਾਰ

TeamGlobalPunjab
1 Min Read

ਜਲੰਧਰ : ਕਪੂਰਥਲਾ ਵਿੱਚ ਕਤਲ ਕੀਤੇ ਗਏ ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ ਦਵਾਉਣ ਲਈ ਦੇਸ਼ਭਗਤ ਯਾਦਗਾਰ ਹਾਲ ਤੋਂ ਕੈਂਡਲ ਮਾਰਚ ਕੱਢਣ ਆਏ ਵਿਧਾਇਕ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ 29 ਸਾਥੀਆਂ ਨੂੰ ਸੋਮਵਾਰ ਸ਼ਾਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਲਾਕਡਾਉਨ ਵਿੱਚ ਜਾਰੀ ਗਾਈਡਲਾਈਨਸ ਦੇ ਮੁਤਾਬਕ ਪੰਜਾਬ ਏਕਤਾ ਪਾਰਟੀ ਦੇ ਮੁਖੀ ਅਤੇ ਵਿਧਾਇਕ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ 29 ਸਾਥੀਆਂ ਦੇ ਖਿਲਾਫ ਆਈਪੀਸੀ ਦੀ ਧਾਰਾ – 188, ਐਪਿਡੈਮਿਕ ਡਿਸੀਜ਼ ਐਕਟ ਅਤੇ ਡਿਜ਼ਾਸਟਰ ਮੈਨੇਜਮੇਂਟ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ।

ਇਸ ਸਬੰਧੀ ਡੀਸੀਪੀ ਗੁਰਮੀਤ ਸਿੰਘ ਨੇੇ ਦੱਸਿਆ ਕਿ 5 ਵਜੇ ਸੁਖਪਾਲ ਖਹਿਰਾ ਦੇਸ਼ਭਗਤ ਯਾਦਗਾਰ ਹਾਲ ਤੋਂ ਕੈਂਡਲ ਮਾਰਚ ਕੱਢਣ ਵਾਲੇ ਸਨ। ਏਸੀਪੀ ਹਰਸਿਮਰਤ ਸਿੰਘ ਮੌਕੇ ‘ਤੇ ਪੁੱਜੇ ਅਤੇ ਖਹਿਰਾ ਸਣੇ 30 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਅਦ ਵਿੱਚ ਜ਼ਮਾਨਤ ‘ਤੇ ਸਾਰੇ ਰਿਹਾਅ ਕਰ ਦਿੱਤੇ ਗਏ।

- Advertisement -

Share this Article
Leave a comment