ਬ੍ਰੋਨਜ਼ ਮੈਡਲ ਤੋਂ ਖੁੰਝੀ ਭਾਰਤੀ ਮਹਿਲਾ ਹਾਕੀ ਟੀਮ,ਬਰਤਾਨੀਆ ਨੇ ਸੋਸ਼ਲ ਮੀਡੀਆ ‘ਤੇ ਭਾਰਤੀ ਟੀਮ ਦੀ ਕੀਤੀ ਸ਼ਲਾਘਾ

TeamGlobalPunjab
1 Min Read

Tokyo Olympics 2020 (ਬਿੰਦੂ ਸਿੰਘ): ਅੱਜ ਟੋਕੀਓ ਓਲੰਪਿਕ ‘ਚ ਮਹਿਲਾ ਹਾਕੀ ‘ਚ ਕਾਂਸੀ ਦੇ ਤਮਗ਼ੇ ਲਈ ਭਾਰਤ ਤੇ ਬ੍ਰਿਟੇਨ ਵਿਚਾਲੇ ਮੁਕਾਬਲਾ ਖੇਡਿਆ ਗਿਆ। ਇਸ ਮੈਚ ‘ਚ ਬ੍ਰਿਟੇਨ ਨੇ ਭਾਰਤ ਨੂੰ 4-3 ਨਾਲ ਹਰਾ ਦਿੱਤਾ। ਮੈਚ ‘ਚ ਹਾਰ ਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਤੋਂ ਟੋਕੀਓ ਓਲੰਪਿਕ ‘ਚ ਤਮਗ਼ੇ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ ਹਨ।

ਜਿਸ ਤੋਂ ਬਾਅਦ ਬਰਤਾਨੀਆ ਨੇ ਵੀ ਬੜੇ ਸਲੀਕੇ ਦੇ ਨਾਲ ਭਾਰਤੀ ਟੀਮ ਦੀ ਸ਼ਲਾਘਾ ਕੀਤੀ ।ਗ੍ਰੇਟ ਬ੍ਰਿਟੇਨ ਹਾਕੀ ਨੇ ਆਪਣੇ ਟਵਿੱਟਰ ਹੈਂਡਲ ਤੇ ਜਾ ਕੇ ਲਿਖਿਆ ਕਿ ਬਹੁਤ ਹੀ ਵਧੀਆ ਖੇਡ ਸੀ ਤੇ ਵਿਰੋਧੀ ਵੀ ਬਹੁਤ ਵਧੀਆ ਸੀ ।ਭਾਰਤੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਾਲ ਭਾਰਤੀ ਟੀਮ ਲਈ ਬਿਹਤਰੀਨ ਹੋਣ ਵਾਲੇ ਹਨ ।

Share this Article
Leave a comment