ਬੀਸੀ: ਲਾਂਗ ਟਰਮ ਕੇਅਰ ‘ਚ ਆਉਣ ਵਾਲੇ ਯਾਤਰੀਆਂ ਨੂੰ ਹੁਣ ਨਹੀਂ ਦੇਣਾ ਪਵੇਗਾ ਵੈਕਸੀਨ ਦਾ ਸਬੂਤ

Rajneet Kaur
2 Min Read

ਨਿਊਜ਼ ਡੈਸਕ: ਬ੍ਰਿਟਿਸ਼ ਕੋਲੰਬੀਆ ਵੱਲੋਂ ਹੈਲਥ ਕੇਅਰ ਯੂਨਿਟਸ ਵਿੱਚ ਮਾਸਕ ਦੀ ਸ਼ਰਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸਦੀ ਘੋਸ਼ਣਾ ਪ੍ਰੋਵਿੰਸ਼ੀਅਲ ਹੈਲਥ ਅਫ਼ਸਰ ਡਾ ਬੌਨੀ ਹੈਨਰੀ ਵੱਲੋਂ ਕੀਤੀ ਗਈ ਹੈ। ਵਿਕਟੋਰੀਆ ਤੋਂ ਹੈਨਰੀ ਨੇ ਕਿਹਾ ਕਿ ਕੁਝ ਉੱਚ-ਜੋਖਮ ਵਾਲੇ ਖੇਤਰਾਂ ਅਤੇ ਕੋਵਿਡ-19 ਦੇ ਲੱਛਣਾਂ ਵਾਲੇ ਮਰੀਜ਼ਾਂ ਲਈ ਅਜੇ ਵੀ ਮਾਸਕ ਦੀ ਲੋੜ ਪਵੇਗੀ ਜੋ ਸਿਹਤ ਦੇਖਭਾਲ ਦੀ ਮੰਗ ਕਰ ਰਹੇ ਹਨ।  ਲਾਂਗ ਟਰਮ ਕੇਅਰ ਵਿੱਚ ਆਉਣ ਵਾਲੇ ਵਿਜ਼ਿਟਰਜ਼ ਨੂੰ ਹੁਣ ਰੈਪਿਡ ਟੈਸਟ ਜਾਂ ਵੈਕਸੀਨ ਦਾ ਸਬੂਤ ਦਿਖਾਉਣ ਦੀ ਲੋੜ ਨਹੀਂ ਪਵੇਗੀ।

ਡਾ ਹੈਨਰੀ ਨੇ ਕਿਹਾ, “ਅਸੀਂ ਹੁਣ ਇੱਕ ਬਿੰਦੂ ‘ਤੇ ਹਾਂ ਜਿੱਥੇ ਅਸੀਂ ਸਿਹਤ-ਸੰਭਾਲ ਸੈਟਿੰਗਾਂ ਵਿੱਚ ਕੁਝ ਪਾਬੰਦੀਆਂ ਨੂੰ ਬਦਲ ਸਕਦੇ ਹਾਂ।” ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਪ੍ਰੋਵਿੰਸ ਵਿੱਚ ਕੋਵਿਡ-19 ਦੇ ਮਾਮਲੇ ਲਗਾਤਾਰ ਘਟ ਰਹੇ ਹਨ। ਜਾਰੀ ਅੰਕੜਿਆਂ ਅਨੁਸਾਰ ਪ੍ਰੋਵਿੰਸ ਵਿੱਚ ਕੋਵਿਡ-19 ਦੇ ਕਾਰਨ ਰੋਜ਼ਾਨਾ ਹਸਪਤਾਲ ਵਿੱਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜਨਵਰੀ ਦੇ ਸ਼ੁਰੂ ਵਿੱਚ ਲਗਭਗ 40 ਤੋਂ ਘੱਟ ਕੇ ਮਾਰਚ ਦੇ ਅੱਧ ਵਿੱਚ ਲਗਭਗ 25 ਹੋ ਗਈ ਹੈ।  ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਕੋਵਿਡ-19 ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਪ੍ਰਤੀ ਦਿਨ ਘਟ ਕੇ ਪੰਜ ਰਹਿ ਗਈ ਹੈ।  ਬਜ਼ੁਰਗਾਂ, ਖ਼ਾਸ ਤੌਰ ‘ਤੇ 80 ਤੋਂ ਵੱਧ ਉਮਰ ਦੇ, ਹਸਪਤਾਲ ਵਿੱਚ ਭਰਤੀ ਹੋਣ ਜਾਂ ਮਰਨ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ।

ਸਿਹਤ ਮਾਹਿਰਾਂ ਨੇ ਕਿਹਾ ਕਿ ਵੈਕਸੀਨ ਪ੍ਰਾਪਤ ਵਿਅਕਤੀ ਹੋਰਨਾਂ ਦੇ ਮੁਕਾਬਲੇ ਕੋਵਿਡ-19 ਦੇ ਘੱਟ ਸ਼ਿਕਾਰ ਹੋਏ ਹਨ।  ਜਿੰਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਈ ਉਨ੍ਹਾਂ ਲੋਕਾਂ ‘ਚ  ਹਸਪਤਾਲ ਵਿੱਚ ਦਾਖ਼ਲ ਹੋਣ ਦੀ ਦਰ 100,000 ਪਿੱਛੇ 225 ਵਿਅਕਤੀ ਜਦੋਂ ਕਿ ਵੈਕਸੀਨ ਦੀਆਂ ਚਾਰ ਖ਼ੁਰਾਕਾਂ ਪ੍ਰਾਪਤ ਵਿਅਕਤੀਆਂ ਵਿੱਚ ਇਹ ਦਰ 100,000 ਮਗਰ 90 ਹੈ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment