ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ‘ਚ ਪੰਜਾਬੀ ਜਵਾਨ ਸ਼ਹੀਦ

TeamGlobalPunjab
1 Min Read

ਮੁਕੇਰੀਆਂ: ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ‘ਚ ਭਾਰਤੀ ਫ਼ੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਸ਼ਹੀਦ ਸੁਖਬਿੰਦਰ ਸਿੰਘ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਫ਼ਤਹਿਪੁਰ ਦੇ ਰਹਿਣ ਵਾਲੇ ਸਨ ਤੇ ਸਾਲ 2017 ‘ਚ ਭਾਰਤੀ ਫ਼ੌਜ ‘ਚ ਭਰਤੀ ਹੋਏ ਸੀ।

ਸੁਖਬਿੰਦਰ ਸਿੰਘ 18JK ਰਾਈਫਲ ਯੁਨਿਟ ‘ਚ ਸ਼ਾਮਲ ਸਨ ਜੋ ਕਸ਼ਮੀਰ ਘਾਟੀ ਦੇ ਰਾਜੌਰੀ ‘ਚ ਡਿਊਟੀ ਦੇ ਰਹੇ ਸੀ। ਇਸ ਦੌਰਾਨ ਸੋਮਵਾਰ ਨੂੰ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਿਸ ਦੌਰਾਨ ਸੁਖਬਿੰਦਰ ਸਿੰਘ ਦੇ ਗੋਲੀ ਲੱਗ ਗਈ ਤੇ ਉਹ ਸ਼ਹੀਦ ਹੋ ਗਏ। ਉੱਧਰ ਭਾਰਤੀ ਫ਼ੌਜ ਵੱਲੋਂ ਵੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ।

ਸਖੁਬਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਜਦੋਂ ਘਰ ਪਹੁੰਚੀ ਤਾਂ ਸਾਰੇ ਪਿੰਡ ‘ਚ ਮਾਤਮ ਛਾ ਗਿਆ। ਸੁਖਬਿੰਦਰ ਸਿੰਘ ਦੇ ਵਿਛੋੜੇ ਕਾਰਨ ਹਰ ਇੱਕ ਦੀਆਂ ਅੱਖਾਂ ਨਮ ਸੀ ਪਰ ਪਰਿਵਾਰ ਨੂੰ ਪੁੱਤ ਦੀ ਸ਼ਹਾਦ ‘ਤੇ ਵੀ ਮਾਣ ਹੈ। ਸ਼ਹੀਦ ਸੁਖਬਿੰਦਰ ਆਪਣੇ ਪਿੱਛੇ ਮਾਤਾ ਪਿਤਾ ਤੇ ਇੱਕ ਭਰਾ ਨੂੰ ਛੱਡ ਗਏ ਹਨ।

Share this Article
Leave a comment