ਮੁਕਤਸਰ: ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਾ ਅੱਜ 9 ਵਾਂ ਦਿਨ ਹੈ ਤੇ ਹਾਲਾਤ ਦਿਨ-ਬ-ਦਿਨ ਖਰਾਬ ਹੁੰਦੇ ਜਾ ਰਹੇ ਹਨ। ਦੂਜੇ ਪਾਸੇ ਗੰਗਾਂ ਓਪਰੇਸ਼ਨ ਤਹਿਤ ਭਾਰਤੀ ਵਿਦਿਅਰਥੀਆਂ ਨੂੰ ਵਾਪਸ ਲਿਆਉਣ ਦਾ ਸਿਲਸਿਲਾ ਵੀ ਜਾਰੀ ਹੈ, ਪਰ ਅਜੇ ਵੀ ਕੁਝ ਬੱਚੇ ਯੂਕਰੇਨ ‘ਚ ਫਸੇ ਹੋਏ ਹਨ। ਬੰਕਰਾਂ ਵਿੱਚ ਰਹਿਣ ਲਈ ਮਜ਼ਬੂਰ ਨੇ ਵਿਦਿਆਰਥੀਆ ਦਾ ਕਹਿਣਾ ਕਿ ਉਨ੍ਹਾਂ ਕੋਲ ਨਾਂ ਖਾਣ ਨੂੰ ਕੁਝ ਹੈ ਤੇ ਨਾਂ ਹੀ ਪੀਣ ਲਈ ਪਾਣੀ, ਉਹ ਭੁੱਖੇ ਰਹਿ ਕੇ ਦਿਨ ਕੱਢ ਰਹੇ ਹਨ।
ਉਧਰ ਆਪਣੀ ਧੀਆਂ ਦੀ ਵੀਡੀਓ ਵੇਖ ਕੇ ਮਾਪਿਆਂ ਨੇ ਦੇਸ਼ ਦੇ ਪ੍ਰਧਾਨਮੰਤਰੀ ਤੋਂ ਆਪਣੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਦੀ ਗੁਹਾਰ ਲਾਈ ਹੈ। ਅਬੋਹਰ ਦੀ ਨਾਨਕ ਨਗਰੀ ਵਾਸੀ ਰਿੰਕੂ ਵਿਜ ਦੀ ਬੇਟੀ ਦੀਕਸ਼ਾ ਵਿਜ ਐਮਬੀਬੀਐਸ ਦੀ ਪੜ੍ਹਾਈ ਲਈ ਯੂਕਰੇਨ ਲਗਭਗ 1 ਸਾਲ ਪਹਿਲਾਂ ਗਈ ਸੀ।
ਵਿਦਿਅਰਥਣਾਂ ਵਲੋਂ ਵੀਡੀਓ ਭੇਜ ਕੇ ਜਿੱਥੇ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ ਉਥੇ ਹੀ ਉਥੋਂ ਦੇ ਮਾੜੇ ਹਾਲਾਤਾਂ ਬਾਰੇ ਵੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈਕੇ ਬੱਚਿਆਂ ਦੇ ਮਾਪਿਆਂ `ਚ ਸਹਿਮ ਦਾ ਮਾਹੌਲ ਹੈ।