ਨਿਊਜ਼ ਡੈਸਕ: ਨਿਊਜੀਲੈਂਡ ਦੇ ਕੈਂਬਰਜਿ ਨੇੜ੍ਹੇ ਟਾਉਪਰੀ ਵਿਖੇ ਇਕ ਸੜਕੀ ਹਾਦਸੇ ਦੋਰਾਨ ਪੰਜਾਬੀ ਮੁਟਿਆਰ ਸ਼ਿਵਮ ਕੌਰ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ਿਵਮ ਪਾਪਾਟੋਏਟੋਏ ਸ਼ਹਿਰ ਦੀ ਰਹਿਣ ਵਾਲੀ ਸੀ ਤੇ ਇਸ ਨੇ ਹਾਲ ਦੀ ਘੜੀ ਹੀ ਵਕਾਲਤ ਦੀ ਡਿਗਰੀ ਲਈ ਸੀ।ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਤ ਇਹ ਕੁੜੀ 2015 ਤੋਂ ਇਥੇ ਰਹਿ ਰਹੀ ਸੀ ਅਤੇ ਆਪਣੇ ਇਕ ਦੋਸਤ ਨਾਲ ਬਾਹਰ ਗਈ ਹੋਈ ਸੀ।
ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਕਾਰ ਅਚਾਨਕ ਹੀ ਕੰਟਰੋਲ ਤੋਂ ਬਾਹਰ ਹੋ ਕੇ ਇਕ ਟਰਾਂਸਫਾਰਮਰ ਨਾਲ ਜਾ ਟਕਰਾਈ।ਜਿਸ ਕਾਰਨ ਟਰਾਂਸਫਾਰਮਰ ਤੇ ਕਾਰ ਦੋਨਾਂ ਨੂੰ ਅੱਗ ਲਗ ਗਈ ਤੇ ਸ਼ਿਵਮ ਕੋਰ ਅੱਗ ਨਾਲ ਬੁਰੀ ਤਰਾਂ ਝੁ ਲਸ ਗਈ ਅਤੇ ਉਸ ਦੀ ਮੌਤ ਹੋ ਗਈ। ਜਦੋਂ ਕਿ ਕਾਰ ਚਲਾ ਰਿਹਾ ਉਸ ਦਾ ਸਾਥੀ ਬੁਰੀ ਤਰਾਂ ਜ਼ਖਮੀ ਹੋ ਗਿਆ।