ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਦੀ ਗਰਲਫ੍ਰੈਂਡ ਨੇ ਹੈਰਾਨ ਕਰਨ ਵਾਲੇ ਕੀਤੇ ਖੁਲਾਸੇ

TeamGlobalPunjab
2 Min Read

ਇਸਲਾਮਾਬਾਦ: ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਟੀ-20 ਕ੍ਰਿਕਟ ਮੈਚ ‘ਚ ਭਾਰਤ ਨੂੰ ਹਰਾਉਣ ਤੋਂ ਬਾਅਦ ਪੂਰੀ ਦੁਨੀਆ ‘ਚ ਚਰਚਾ ਦਾ ਵਿਸ਼ਾ ਬਣ ਗਏ ਹਨ। ਪਾਕਿਸਤਾਨੀ ਬਾਬਰ ਆਜ਼ਮ ਨੂੰ ਆਈਕਨ ਵਜੋਂ ਪੇਸ਼ ਕਰ ਰਹੇ ਹਨ। ਹਾਲਾਂਕਿ ਬਾਬਰ ਆਜ਼ਮ ਆਪਣੀ ਨਿੱਜੀ ਜ਼ਿੰਦਗੀ ‘ਚ ਵਿਵਾਦਾਂ ‘ਚ ਘਿਰੇ ਰਹੇ ਹਨ। ਖੁਦ ਨੂੰ ਬਾਬਰ ਆਜ਼ਮ ਦੀ ਗਰਲਫਰੈਂਡ ਦੱਸਣ ਵਾਲੀ ਹਮੀਜ਼ਾ ਮੁਖਤਾਰ ਦਾ ਦਾਅਵਾ ਹੈ ਕਿ ਬਾਬਰ ਆਜ਼ਮ ਨੇ ਵਿਆਹ ਦੇ ਵਾਅਦੇ ‘ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਹੁਣ ਵਿਆਹ ਤੋਂ ਇਨਕਾਰ ਕਰ ਰਿਹਾ ਹੈ।ਇੰਨਾ ਹੀ ਨਹੀਂ, ਮਹਿਲਾ ਦਾ ਦਾਅਵਾ ਹੈ ਕਿ ਉਹ ਬਾਬਰ ਆਜ਼ਮ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ।

ਹਮੀਜ਼ਾ ਮੁਖਤਾਰ ਨੇ ਪਿਛਲੇ ਦਿਨੀਂ ਇਹ ਵੀ ਦਾਅਵਾ ਕੀਤਾ ਸੀ ਕਿ ਬਾਬਰ ਦੇ ਪਰਿਵਾਰ ਨੇ ਉਸ ਨੂੰ ਸਾਰਾ ਝਗੜਾ ਸੁਲਝਾਉਣ ਲਈ 20 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਬਾਬਰ ਦੇ ਪੱਖ ਤੋਂ ਇਹ ਪ੍ਰਸਤਾਵ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਉਸ ਖਿਲਾਫ ਬਲੈਕਮੇਲ ਅਤੇ ਤਸ਼ੱਦਦ ਦਾ ਮਾਮਲਾ ਲਾਹੌਰ ਹਾਈ ਕੋਰਟ ‘ਚ ਵਿਚਾਰ ਅਧੀਨ ਹੈ।ਹਮੀਜ਼ਾ ਨੇ ਦੋਸ਼ ਲਾਇਆ ਕਿ ਬਾਬਰ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਪੈਸੇ ਲਈ ਉਸ ਨਾਲ ਧੋਖਾ ਕੀਤਾ। ਉਸ ਨੇ ਕਿਹਾ ਕਿ ਉਹ ਅਤੇ ਬਾਬਰ ਆਜ਼ਮ ਪਿਆਰ ਵਿੱਚ ਸਨ ਅਤੇ 2011 ਵਿੱਚ ਉਹ ਘਰ ਤੋਂ ਭੱਜ ਗਏ ਸਨ ਤੇ ਕਾਫੀ ਦੇਰ ਇਕੱਠੇ ਰਹੇ।

ਹਮੀਜ਼ਾ ਨੇ ਪਵਿੱਤਰ ਕੁਰਾਨ ਹੱਥ ਵਿਚ ਫੜ ਕੇ ਸਹੁੰ ਖਾਧੀ ਕਿ 2011 ਵਿਚ ਉਹ ਘਰੋਂ ਭੱਜੇ ਸਨ ਕਿਉਂਕਿ ਉਸ ਦੇ ਪਰਿਵਾਰ ਵਾਲਿਆਂ ਨੇ ਰਿਸ਼ਤੇ ਨੂੰ ਕਬੂਲ ਨਹੀਂ ਕੀਤਾ ਸੀ। ਹਮੀਜ਼ਾ ਨੇ ਦੱਸਿਆ ਬਾਬਰ ਉਸ ਨੂੰ ਦੋਸਤ ਦੇ ਘਰ ਲੈ ਗਿਆ ਸੀ ਜਿਥੇ ਅਸੀਂ ਕਈ ਦਿਨ ਇਕੱਠੇ ਰਹੇ। ਹਮੀਜ਼ਾ ਬਾਬਰ ਨਾਲ ਵਿਆਹ ਲਈ ਆਪਣੇ ਘਰ ਤੋਂ 2 ਲੱਖ ਰੁਪਏ ਦੇ ਗਹਿਣੇ ਵੀ ਚੁਰਾਏ ਸਨ ਤਾਂ ਕਿ ਇਹ ਰਿਸ਼ਤਾ ਬਣਿਆ ਰਹੇ। ਉਸਨੇ ਬਾਬਰ ਲਈ ਆਪਣੀ ਕਾਰ ਵੇਚ ਦਿੱਤੀ ਤੇ ਉਸ ਨੂੰ 12 ਲੱਖ ਰੁਪਏ ਵੀ ਦਿੱਤੇ।

Share this Article
Leave a comment