ਕੋਰੋਨਾ ਪਾਜ਼ਿਟਿਵ ਮਰੀਜ਼ ਸ਼ਤਾਬਦੀ ‘ਚ ਦਿੱਲੀ ਤੋਂ ਪਹੁੰਚਿਆ ਅੰਮ੍ਰਿਤਸਰ, ਖਤਰੇ ‘ਚ ਪਾਈਆਂ ਹੋਰ ਜਾਨਾਂ

TeamGlobalPunjab
2 Min Read

ਅੰਮ੍ਰਿਤਸਰ: ਕੋਰੋਨਾ ਵਾਇਰਸ ਸੰਕਰਮਿਤ ਗੁਰੂ ਦੀ ਨਗਰੀ ਵਾਸੀ 36 ਸਾਲਾ ਵਿਅਕਤੀ ਦੀ ਗਲਤੀ ਦਾ ਖਮਿਆਜ਼ਾ ਪੰਜਾਬ ਦੇ 41 ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। 19 ਮਾਰਚ ਨੂੰ ਸ਼ਤਾਬਦੀ ਐਕਸਪ੍ਰੈਸ ਜ਼ਰੀਏ ਅੰਮ੍ਰਿਤਸਰ ਪੁੱਜੇ ਇਸ ਵਿਅਕਤੀ ਨੂੰ ਪਤਾ ਸੀ ਕਿ ਉਸ ਵਿੱਚ ਕੋਰੋਨਾ ਦੇ ਲੱਛਣ ਹਨ। ਇਸ ਦੇ ਬਾਵਜੂਦ ਉਹ ਦਿੱਲੀ ਤੋਂ ਸ਼ਤਾਬਦੀ ਵਿੱਚ ਅੰਮ੍ਰਿਤਸਰ ਪਹੁੰਚ ਗਿਆ।

ਇਸ ਤੋਂ ਪਹਿਲਾਂ ਇਹ ਵਿਅਕਤੀ ਦਿੱਲੀ ਦੇ ਇੱਕ ਹੋਟਲ ਵਿੱਚ ਵੀ ਰੁਕਿਆ ਸੀ। ਹੋਟਲ ਤੋਂ ਓਲਾ ਕੈਬ ਕਰ ਦਿੱਲੀ ਰੇਲਵੇ ਸਟੇਸ਼ਨ ਪਹੁੰਚਿਆ। ਸ਼ਤਾਬਦੀ ਦੇ ਸੀ – 2 ਕੋਚ ਵਿੱਚ ਬੈਠਕੇ ਅੰਮ੍ਰਿਤਸਰ ਆਏ ਇਸ ਵਿਅਕਤੀ ਦੇ ਆਸਪਾਸ ਜਲੰਧਰ, ਲੁਧਿਆਣਾ, ਸਰਹਿੰਦ, ਜਲੰਧਰ, ਬਿਆਸ ਅਤੇ ਅੰਮ੍ਰਿਤਸਰ ਦੇ ਕੁੱਲ 41 ਲੋਕ ਸਵਾਰ ਸਨ। ਸਿਹਤ ਵਿਭਾਗ ਨੇ ਇਸ ਵਿਅਕਤੀ ਨਾਲ ਯਾਤਰਾ ਕਰ ਰਹੇ 39 ਲੋਕਾਂ ਨੂੰ ਲੱਭ ਲਿਆ ਹੈ।

ਇਸ ਸਾਰੀਆਂ ਨੂੰ ਘਰ ਵਿੱਚ ਹੀ ਕਵਾਰੰਟੀਨ ਕਰ ਦਿੱਤਾ ਗਿਆ। ਸਾਰੇ ਲੋਕਾਂ ਨੂੰ ਅਗਲੇ 14 ਦਿਨ ਤੱਕ ਆਪਣੇ ਘਰਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਕਿਸੇ ਵਿੱਚ ਖੰਘ ਜ਼ੁਖਾਮ ਦੇ ਲੱਛਣ ਦਿਖਣ ਤੇ ਉਸਨੂੰ ਤੁਰੰਤ ਹਸਪਤਾਲ ਵਿੱਚ ਆਇਸੋਲੇਟ ਕੀਤਾ ਜਾਵੇਗਾ। ਬਾਕੀ ਦੋ ਵਿਅਕਤੀ ਬਿਆਸ ਦੇ ਰਹਿਣ ਵਾਲੇ ਹਨ। ਵਿਭਾਗ ਹਾਲੇ ਇਨ੍ਹਾਂ ਤੱਕ ਨਹੀਂ ਪਹੁੰਚ ਸਕਿਆ ਹੈ। ਇਨ੍ਹਾਂ ਨੂੰ ਲੱਭਣ ਲਈ ਰੇਲ ਵਿਭਾਗ ਵਲੋਂ ਇਹਨਾਂ ਦੀ ਤਸਵੀਰਾਂ ਮੰਗੀਆਂ ਗਈਆਂ ਹਨ।

ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਨੀਵਾਰ ਦੇਰ ਰਾਤ ਤੱਕ ਇਸ 41 ਲੋਕਾਂ ਨੂੰ ਲੱਭਣ ਵਿੱਚ ਲੱਗਿਆ ਰਿਹਾ ਨਾਲ ਹੀ ਵਟਸਐਪ ਜ਼ਰੀਏ ਵੀ ਮੈਸੇਜ ਸਰਕੁਲੇਟ ਕੀਤਾ ਗਿਆ ਕਿ 19 ਮਾਰਚ ਨੂੰ ਸੀ – 2 ਕੋਚ ਵਿੱਚ ਆਏ ਸਾਰੇ ਲੋਕ ਆਪਣੇ ਆਪ ਨੂੰ ਆਇਸੋਲੇਟ ਕਰ ਲੈਣ । ਜੇਕਰ ਕਿਸੇ ਨੂੰ ਖੰਘ – ਜ਼ੁਖ਼ਾਮ ਹੈ ਤਾਂ ਉਹ ਸਿਹਤ ਵਿਭਾਗ ਨਾਲ ਸੰਪਰਕ ਕਰੋ। ਦੇਰ ਰਾਤ ਇਨ੍ਹਾਂ ਨੂੰ ਲੱਭ ਕੇ ਇਨ੍ਹਾਂ ਦੇ ਨੰਬਰਾਂ ‘ਤੇ ਫੋਨ ਕਰ ਜਾਣਕਾਰੀ ਦਿੱਤੀ ਗਈ।

ਇਹਨਾਂ ਵਿੱਚ 28 ਲੋਕ ਤਾਂ ਅੰਮ੍ਰਿਤਸਰ ਦੇ ਹੀ ਹਨ। ਸਿਵਲ ਸਰਜਨ ਡਾ.ਪ੍ਰਭਦੀਪ ਕੌਰ ਜੌਹਲ ਦੇ ਅਨੁਸਾਰ ਇਹ ਬਹੁਤ ਮੁਸ਼ਕਲ ਕੰਮ ਸੀ ਪਰ ਜ਼ਰੂਰੀ ਸੀ। ਫਿਲਹਾਲ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਕਵਾਰੰਟੀਨ ਕਰ ਲਿਆ ਹੈ। ਬਿਆਸ ਦੇ ਰਹਿਣ ਵਾਲੇ ਦੋ ਲੋਕਾਂ ਵਾਰੇ ਹਾਲੇ ਜਾਣਕਾਰੀ ਨਹੀਂ ਮਿਲ ਸਕੀ ਹੈ।

Share This Article
Leave a Comment