2020 ‘ਚ ਜਲ੍ਹਿਆਂਵਾਲਾ ਬਾਗ ਰਾਤ ਦੇ ਸਮੇਂ ਵੀ ਬਣੇਗਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ

TeamGlobalPunjab
2 Min Read

ਅੰਮ੍ਰਿਤਸਰ : ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ‘ਚ ਸੈਲਾਨੀ ਹੁਣ ਤੱਕ ਦਿਨ ਦੇ ਸਮੇਂ ਹੀ ਜਾ ਸਕਦੇ ਸੀ ਪਰ ਨਵੇਂ ‘ਚ ਜਲ੍ਹਿਆਂਵਾਲਾ ਬਾਗ ਹੁਣ ਨਵਾਂ ਨਾਈਟ ਅਟ੍ਰੈਕਸ਼ਨ ਪੁਆਇੰਟ ਬਣਨ ਜਾ ਰਿਹਾ ਹੈ। ਆਉਣ ਵਾਲੇ ਮਾਰਚ ਮਹੀਨੇ ‘ਚ ਇਸ ਪ੍ਰਾਜੈਕਟ ਦਾ ਕੰਮ ਪੂਰਾ ਹੋ ਜਾਵੇਗਾ।

ਸ੍ਰੀ ਦਰਬਾਰ ਸਾਹਿਬ (ਅਮ੍ਰਿਤਸਰ) ਤੇ ਵਾਘਾ ਬਾਰਡਰ ਲਈ ਜਾਣ ਵਾਲੇ ਸੈਲਾਨੀ ਜਲ੍ਹਿਆਂਵਾਲਾ ਬਾਗ ਨੂੰ ਦਿਨ ‘ਚ ਦੇਖਣ ਦੇ ਨਾਲ-ਨਾਲ ਰਾਤ ਦੇ 9 ਵਜੇ ਤੱਕ ਵੀ ਇਸ ਨੂੰ ਦੇਖ ਸਕਣਗੇ।

ਕੇਂਦਰ ਦੀ ਯੋਜਨਾ ਹੈ ਕਿ ਹੁਣ ਜਲ੍ਹਿਆਂਵਾਲਾ ਬਾਗ ਨੂੰ ਸੈਲਾਨੀਆਂ ਲਈ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਖੋਲਿਆ ਜਾਵੇਗਾ। ਇੱਕ ਪ੍ਰਾਜੈਕਟ ਤਹਿਤ 20 ਕਰੋੜ ਦੀ ਲਾਗਤ ਨਾਲ ਜਲ੍ਹਿਆਂਵਾਲਾ ਬਾਗ ‘ਚ ਮਿਊਜੀਕਲ ਫਾਊਂਟੇਨ, 4 ਗੈਲਰੀਆਂ, ਸਪੈਸ਼ਲ ਈਫੈਕਟ ਲਾਇਟਿੰਗ, 3-ਡੀ ਥਿਏਟਰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ ‘ਚ ਬੀਐੱਸਐੱਫ ਦੀ ਰੀਟ੍ਰੀਟ ਵੀ ਸ਼ੁਰੂ ਹੋਵੇਗੀ।

ਇਸ ਪ੍ਰਾਜੈਕਟ ਤਹਿਤ ਸ਼ਹੀਦੀ ਖੂਹ ਨੂੰ ਵੀ 15 ਫੁੱਟ ਉੱਚਾ ਕੀਤਾ ਗਿਆ ਹੈ। ਸੈਲਾਨੀਆਂ ਦੇ ਮਨੋਰੰਜਨ ਲਈ ਖਾਸ ਤੌਰ ‘ਤੇ ਲਾਈਟ ਐੱਡ ਸਾਊਂਡ ਪ੍ਰੋਗਰਾਮ ਪੰਜਾਬੀ, ਹਿੰਦੀ ਤੇ ਅੰਗਰੇਜੀ ਭਾਸ਼ਾਵਾਂ ‘ਚ ਕੀਤਾ ਜਾਵੇਗਾ ਜਿਸ ਦਾ ਸਮਾਂ 15 ਮਿੰਟ ਦਾ ਰੱਖਿਆ ਗਿਆ ਹੈ।

- Advertisement -

ਜਲ੍ਹਿਆਂਵਾਲਾ ਬਾਗ ਦੇ ਇਤਿਹਾਸ ਤੋਂ ਸਾਰੀ ਦੁਨੀਆ ਜਾਣੂ ਹੈ 13 ਅਪ੍ਰੈਲ 1919 ਨੂੰ ਜਨਰਲ ਰੇਜੀਨਲਡ ਡਾਇਰ ਨੇ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ ‘ਚ ਕੀਤੇ ਜਾ ਰਹੇ ਸ਼ਾਂਤਮਈ ਜਲਸੇ ‘ਤੇ ਗੋਲੀ ਚਲਾ ਕੇ ਅਣਮਨੁੱਖੀ ਕਤਲੇਆਮ ਕੀਤਾ ਸੀ। ਜਿਸ ਨੂੰ ਪੰਜਾਬ ਦੇ ਇਤਿਹਾਸ ‘ਚ ਖੂਨੀ ਸਾਕਾ ਕਿਹਾ ਜਾਂਦਾ ਹੈ। ਸਰਕਾਰੀ ਸਰੋਤਾਂ ਅਨੁਸਾਰ ਇਸ ਖੂਨੀ ਸਾਕੇ ‘ਚ 379 ਲੋਕ ਮਾਰੇ ਗਏ ਸਨ ਤੇ 1100 ਦੇ ਲਗਭਗ ਜ਼ਖਮੀ ਹੋਏ ਸਨ।

Share this Article
Leave a comment