ਹੰਗਾਮਾ ਭਰਪੂਰ ਕਾਮੇਡੀ ਪੰਜਾਬੀ ਫਿਲਮ “ਮੌਜਾਂ ਹੀ ਮੌਜਾਂ” ਇਸ ਦੁਸ਼ਹਿਰੇ ਹੋਵੇਗੀ ਰਿਲੀਜ਼

Rajneet Kaur
2 Min Read

ਚੰਡੀਗੜ੍ਹ: ਹੁਣ ਪੰਜਾਬੀ ਇੰਡਸਟਰੀ ਦੁਸ਼ਹਿਰੇ ‘ਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।  ਪੰਜਾਬੀ ਫਿਲਮ “ਮੌਜਾਂ ਹੀ ਮੌਜਾਂ” ਇਸ ਦੁਸ਼ਹਿਰੇ ਤੇ ਰਿਲੀਜ਼ ਹੋਣ  ਜਾ ਰਹੀ ਹੈ। ਜਿਸਦਾ ਟ੍ਰੇਲਰ ਹਾਲ ਹੀ ਵਿੱਚ ਬਾਲੀਵੁੱਡ ਦੇ ਮਸ਼ਹੂਰ ਸੁਪਰਸਟਾਰ ਸਲਮਾਨ ਖਾਨ ਦੁਆਰਾ ਲਾਂਚ ਕੀਤਾ ਗਿਆ ਹੈ। ਇਹ ਹੰਗਾਮਾ ਭਰਪੂਰ ਕਾਮੇਡੀ ਫਿਲਮ ਆਪਣੇ ਬੇਮਿਸਾਲ ਕਾਮਿਕ ਟਾਈਮਿੰਗ, ਮਜ਼ੇਦਾਰ ਪੰਚਾਂ ਅਤੇ ਕਲਾਕਾਰਾਂ ਦੇ ਅਸਾਧਾਰਨ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਹਸਾਉਣ ਦਾ ਵਾਅਦਾ ਕਰਦੀ ਹੈ।

“ਮੌਜਾਂ ਹੀ ਮੌਜਾਂ” ਤੁਹਾਨੂੰ ਕਾਮੇਡੀ ਅਤੇ ਮਨੋਰੰਜਨ ਦੀ ਇੱਕ ਰੋਲਰਕੋਸਟਰ ਰਾਈਡ ‘ਤੇ ਲੈ ਕੇ ਜਾਣ ਲਈ ਤੇ ਆਪਣੇ ਕਾਮੇਡੀ ਡਾਇਲੌਗ ਦੇ ਨਾਲ ਹੱਸਣ ਤੇ ਮਜ਼ਬੂਰ ਕਰ ਦੇਵੇਗੀ। “ਮੌਜਾਂ ਹੀ ਮੌਜਾਂ” ਵਿੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਤਨੂ ਗਰੇਵਾਲ, ਜਿੰਮੀ ਸ਼ਰਮਾ ਅਤੇ ਹਸ਼ਨੀਨ ਚੌਹਾਨ ਦੇਖਣ ਨੂੰ ਮਿਲਣਗੇ।

ਫਿਲਮ ਦੀ ਸਟੋਰੀ ਅਤੇ ਸਕ੍ਰੀਨਪਲੇਅ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਅਤੇ ਡਾਇਲੌਗ ਨਰੇਸ਼ ਕਥੂਰੀਆ ਦੁਆਰਾ ਲਿਖੇ ਗਏ ਹਨ। ਫਿਲਮ ਨੂੰ ਈਸਟ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਗਿਆ ਹੈ ਅਤੇ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ ਵਿੱਚ ਰਿਲੀਜ਼ ਕੀਤਾ ਜਾਵੇਗਾ। ਫਿਲਮ ਮਸ਼ਹੂਰ ਸਮੀਪ ਕੰਗ ਦੁਆਰਾ ਨਿਰਦੇਸ਼ਤ, ਅਤੇ ਦੂਰਅੰਦੇਸ਼ੀ ਅਮਰਦੀਪ ਗਰੇਵਾਲ ਦੁਆਰਾ ਨਿਰਮਿਤ ਹੈ। “ਮੌਜਾਂ ਹੀ ਮੌਜਾਂ” ਇੱਕ ਸਿਨੇਮੈਟਿਕ ਮਾਸਟਰਪੀਸ ਬਣਨ ਲਈ ਤਿਆਰ ਹੈ ਜੋ ਪੰਜਾਬੀ ਸਿਨੇਮਾ ਦੀ ਜੀਵੰਤਤਾ ਦਾ ਜਸ਼ਨ ਮਨਾਉਂਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment