ਪੰਜਾਬੀ ਕਾਮੇਡੀਅਨ ਕਾਕੇ ਸ਼ਾਹ ਨੇ ਲੋਕਾਂ ਦੇ ਲੱਖਾਂ ਰੁਪਏ ਠੱਗ ਕੇ ਮਾਰੀ ਬਾਹਰ ਨੂੰ ਉਡਾਰੀ

Rajneet Kaur
2 Min Read

ਨਿਊਜ਼ ਡੈਸਕ: ਜਿਥੇ ਲੋਕ ਕਾਮੇਡੀਅਨ ਦੀਆਂ ਗੱਲਾਂ ਤੋਂ ਖੁਸ਼ ਹੁੰਦੇ ਹਨ ਉਥੇ ਹੀ ਕਾਮੇਡੀਅਨ ਨੂੰ ਕੋਸਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਜਲੰਧਰ ਤੋਂ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਕਿਸੀ ਜਾਣ-ਪਹਿਚਾਨ ਦੇ ਮੋਹਤਾਜ ਨਹੀਂ ਹਨ। ਪਰ ਲੋਕ ਉਨ੍ਹਾਂ ਨੂੰ ਹੁਣ ਲੱਭਦੇ ਫਿਰ ਰਹੇੇ ਹਨ।ਮਿਲੀ ਜਾਣਕਾਰੀ ਅਨੁਸਾਰ ਕਾਕੇ ਸ਼ਾਹ  ਲੋਕਾਂ ਨਾਲ ਠੱਗੀ ਮਾਰ ਕੇ ਵਿਦੇਸ਼  ਭੱਜ ਗਏ ਹਨ।ਇਸ ਕਾਮੇਡੀਅਨ ਖ਼ਿਲਾਫ਼ ਅੱਜ ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਕਾਕੇ ਸ਼ਾਹ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।

ਲੋਕਾਂ ਨੇ ਕਿਹਾ ਉਸ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ ਤਿੰਨ ਵਿੱਚ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਵਿਦੇਸ਼ ਭੱਜ ਜਾਣ ‘ਤੇ ਪੀੜਤਾਂ ਨੇ ਅੱਜ ਸੀਪੀ ਦਫ਼ਤਰ ਦੇ ਬਾਹਰ ਧਰਨਾ ਦਿੰਦੇ ਹੋਏ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ ਹਨ। ਲੋਕਾਂ ਨੇ ਦਸਿਆ ਕਿ ਕਾਕੇ ਸ਼ਾਹ ‘ਤੇ ਧੋਖਾਧੜੀ ਦਾ ਮਾਮਲਾ ਦਰਜ ਸੀ ਪਰ ਪੁਲਿਸ ਨੇ ਉਸਨੂੰ ਗ੍ਰਿਫਤਾਰ ਨਹੀਂ ਕੀਤਾ। ਪੀੜਤ ਨੇ ਦੱਸਿਆ ਕਿ ਕਾਕੇ ਸ਼ਾਹ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ 6 ਲੱਖ ਰੁਪਏ ਲਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment