DSGMC ਚੋਣਾਂ ਦੇ ਨਤੀਜੇ, ਗ੍ਰੇਟਰ ਕੈਲਾਸ਼ ਸੀਟ ਤੋਂ ਮਨਜੀਤ ਸਿੰਘ ਜੀਕੇ ਨੇ ਹਾਸਲ ਕੀਤੀ ਜਿੱਤ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀਕੇ ਜਿੱਤ ਗਏ ਹਨ। ਉਨ੍ਹਾਂ ਨੇ 661 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।ਮਨਜੀਤ ਸਿੰਘ ਜੀ. ਕੇ. ਨੇ ਵਾਰਡ ਨੰਬਰ-38 ਗ੍ਰੇਟਰ ਕੈਲਾਸ਼ ਸੀਟ ਤੋਂ ਜਿੱਤ ਹਾਸਲ ਕੀਤੀ ਹੈ।  ਗੀਤਾ ਕਾਲੋਨੀ ਤੋਂ ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਜਿੱਤ ਗਏ ਹਨ। ਚੰਦਰ ਵਿਹਾਰ ਤੋਂ ਸਰਨਾ ਧੜੇ ਦੇ ਅਨੂਪ ਸਿੰਘ ਘੁੰਮਣ ਅੱਗੇ ਹਨ। ਪ੍ਰੀਤ ਵਿਹਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਭੁਪਿੰਦਰ ਸਿੰਘ ਭੁੱਲਰ, ਵਿਵੇਕ ਵਿਹਾਰ ਤੋਂ ਜਸਵੀਰ ਸਿੰਘ ਨੋਨੀ, ਨਵੀਨ ਸ਼ਾਹਦਰਾ ਪਰਵਿੰਦਰ ਸਿੰਘ, ਸਰਿਤਾ ਵਿਹਾਰ ਤੋਂ ਗੁਰਪ੍ਰੀਤ ਸਿੰਘ ਜੱਸਾ, ਉੱਤਮ ਨਗਰ ਤੋਂ ਰਮਨਜੋਤ ਸਿੰਘ ਮੀਤਾ ਜਿੱਤ ਚੁੱਕੇ ਹਨ।

ਕੁੱਲ 37.27 ਫ਼ੀਸਦੀ ਵੋਟਾਂ ਪਈਆਂ ਸਨ ਜਿਨ੍ਹਾਂ ਵਿੱਚੋਂ 68194 ਮਰਦਾਂ (39.95 ਫ਼ੀਸਦ) ਨੇ ਤੇ 59278 ਔਰਤਾਂ (34.95 ਫ਼ੀਸਦ) ਨੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕੀਤੀ ਸੀ। 22 ਅਗਸਤ ਨੂੰ 46 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਅੱਜ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਈ ਤੇ ਦੁਪਹਿਰ ਤੱਕ ਨਤੀਜੇ ਆ ਜਾਣਗੇ। ਮੌਜੂਦਾ ਕਮੇਟੀ ਦਾ ਕਾਰਜਕਾਲ ਮਾਰਚ 2021 ਨੂੰ ਖ਼ਤਮ ਹੋ ਗਿਆ ਸੀ ਪਰ ਕਰੋਨਾ ਕਾਰਨ ਇਹ ਚੋਣਾਂ ਪ੍ਰਚਾਰ ਦੌਰਾਨ ਹੀ ਮੁਲਤਵੀ ਕਰਨੀਆਂ ਪਈਆਂ ਤੇ 22 ਅਗਸਤ ਨੂੰ ਵੋਟਾਂ ਪਈਆਂ।2017 ਵਿੱਚ 45 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ ਸਨ। ਦਿੱਲੀ ਪੁਲੀਸ ਵੱਲੋਂ 3 ਪੜਾਵੀ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਇਸ ਵਾਰ ਵੋਟਾਂ ਬੈਲਟ ਪੇਪਰ ਨਾਲ ਹੋਈਆਂ ਸਨ ਤੇ ਬੈਲਟ ਬਕਸਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਉਪਰ ਹੈ।

Share this Article
Leave a comment