ਵੈਨਕੂਵਰ ਪੁਲਿਸ ਵਿਭਾਗ ‘ਚ ਨੌਕਰੀ ਕਰ ਰਹੇ ਪੰਜਾਬੀ ਨੌਜਵਾਨ ਦੀ ਮੌਤ

TeamGlobalPunjab
2 Min Read

ਕੈਨੇਡਾ ਦੇ ਵੈਨਕੂਵਰ ‘ਚ ਪੁਲਿਸ ਅਧਿਕਾਰੀ ਵੱਜੋਂ ਨੌਕਰੀ ਕਰ ਰਹੇ ਪੰਜਾਬੀ ਨੌਜਵਾਨ ਦੀ ਸ਼ੁੱਕਰਵਾਰ ਨੂੰ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ 27 ਸਾਲਾ ਹਰਦੀਪ ਸਿੰਘ ਵੈਨਕੂਵਰ ਪੁਲਿਸ ਵਿਭਾਗ ‘ਚ ਨੌਕਰੀ ਕਰਦਾ ਸੀ ਤੇ ਸ਼ੁੱਕਰਵਾਰ ਨੂੰ ਬੀਮਾਰੀ ਦੇ ਚਲਦਿਆਂ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਰਦੀਪ ਸਿੰਘ ਕੁੱਝ ਸਮੇਂ ਤੋਂ ਪੇਟ ਦੇ ਗੰਭੀਰ ਰੋਗ ਨਾਲ ਪੀੜਤ ਸਨ।

ਹਲਕਾ ਸੰਗਰੂਰ ਦੇ ਭਵਾਨੀਗੜ ਸਬ ਡਿਵੀਜ਼ਨ ਦੇ ਪਿੰਡ ਖੇੜੀ ਗਿਲਾ ‘ਚ ਜਨਮੇ 27 ਸਾਲਾ ਹਰਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਕੈਨੇਡਾ ‘ਚ ਪੁਲਿਸ ਵਿਭਾਗ ‘ਚ ਨੌਕਰੀ ਕਰਦਾ ਸੀ। ਹਰਦੀਪ ਸਿੰਘ ਸਾਲ 2009 ‘ਚ ਕੈਨੇਡਾ ‘ਚ ਪੜ੍ਹਾਈ ਕਰਨ ਗਿਆ ਸੀ ਤੇ ਫਿਰ ਉੱਥੇ ਉਸ ਨੇ ਮਿਹਨਤ ਕਰ ਕੇ ਆਪਣੀ ਕਾਬਲੀਅਤ ਦੇ ਦਮ ‘ਤੇ ਸਾਲ 2014 ‘ਚ ਪੁਲਿਸ ਦੀ ਨੌਕਰੀ ਹਾਸਲ ਕੀਤੀ।

ਹਰਦੀਪ ਸਿੰਘ ਦੇ ਕਰੀਬੀ ਰਿਸ਼ਤੇਦਾਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਹਰਦੀਪ ਸਿੰਘ ਨੂੰ ਸਾਲ 2018 ਦਸੰਬਰ ‘ਚ ਪੇਟ ਸਬੰਧੀ ਰੋਗ ਹੋ ਗਿਆ ਸੀ ਤੇ ਕੈਨੇਡਾ ਵਿਖੇ ਉਸ ਦਾ ਇਲਾਜ ਚੱਲ ਰਿਹਾ ਸੀ। ਸਾਲ 2019 ਦੇ ਮਈ ਮਹੀਨੇ ‘ਚ ਉਸਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਜਿਸ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸੱਦ ਲਿਆ ਗਿਆ ਜਿਸ ਤੋਂ ਬਾਅਦ ਹਰਦੀਪ ਦੀ ਸ਼ੁੱਕਰਵਾਰ ਸਵੇਰ 3 ਵਜੇ ਮੌਤ ਹੋ ਗਈ।

Share this Article
Leave a comment