ਸਤੰਬਰ ਮਹੀਨੇ ‘ਚ ਮੀਂਹ ਨੇ ਤੋੜੇ ਸਾਰੇ ਰਿਕਾਰਡ, 1 ਦਿਨ ‘ਚ 1 ਮਹੀਨੇ ਜਿੰਨਾ ਪਿਆ ਮੀਂਹ

TeamGlobalPunjab
1 Min Read

ਲੁਧਿਆਣਾ: ਪੰਜਾਬ ਵਿੱਚ ਬੀਤੇ ਦਿਨ ਤੋਂ ਪੈ ਰਹੇ ਮੀਂਹ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਇੱਕ ਦਿਨ ਵਿੱਚ ਹੀ ਇਕ ਮਹੀਨੇ ਜਿੰਨਾ ਮੀਂਹ ਪੈ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸਤੰਬਰ ਮਹੀਨੇ ਵਿੱਚ ਆਮ ਤੌਰ ਤੇ 101 ਐਮਐਮ ਦੇ ਲਗਭਗ ਮੀਂਹ ਪੈਂਦਾ ਹੈ, ਪਰ ਬੀਤੇ 24 ਘੰਟਿਆਂ ਦੌਰਾਨ ਹੀ 113 ਐਮਐਮ ਦੇ ਲਗਭਗ ਮੀਂਹ ਪਿਆ, ਜਿਸ ਨੇ ਇੱਕ ਦਿਨ ‘ਚ ਹੀ ਸਤੰਬਰ ਮਹੀਨੇ ਦੇ ਰਿਕਾਰਡ ਤੋੜ ਦਿੱਤੇ।

ਮੌਸਮ ਵਿਭਾਗ ਨੇ ਕਿਹਾ ਕਿ 20 ਸਤੰਬਰ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਤੰਬਰ ਮਹੀਨੇ ‘ਚ ਹੀ ਬਾਰਿਸ਼ ਨੇ ਸਾਰੇ ਰਿਕਾਰਡ ਤੋੜ ਦਿੱਤੇ, ਜਦਕਿ ਅਗਸਤ ਮਹੀਨੇ ਚ ਮੌਨਸੂਨ ਕਮਜ਼ੋਰ ਰਿਹਾ।

ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਇਹ ਮੀਂਹ ਫਸਲਾਂ ਲਈ ਨਾਂ ਨੁਕਸਾਨਦੇਹ ਹੈ ਤੇ ਨਾਂ ਹੀ ਬਹੁਤਾ ਫ਼ਾਇਦੇਮੰਦ ਹੈ, ਪਰ ਜੇਕਰ 20 ਸਤੰਬਰ ਤੋਂ ਬਾਅਦ ਵੀ ਲਗਾਤਾਰ ਮੀਂਹ ਪੈਂਦਾ ਹੈ ਤਾਂ ਇਸ ਨਾਲ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ।

TAGGED:
Share this Article
Leave a comment