ਚੰਡੀਗੜ੍ਹ: ਕੋਰੋਨਾਵਾਇਰਸ ਨੂੰ ਦੇਖਦੇ ਲਾਏ ਕਰਫਿਊ ‘ਚ ਪੰਜਾਬ ਸਰਕਾਰ ਵੱਲੋਂ ਥੋੜੀ ਢਿੱਲ ਦਿੱਤੀ ਗਈ ਹੈ।
ਪੰਜਾਬ ਪੁਲਿਸ ਨੇ ਇੱਕ ਹੈਲਪਲਾਈਨ ਨੰਬਰ 112 ਜਾਰੀ ਕੀਤਾ ਹੈ। ਜਿਸ ‘ਤੇ ਪੰਜਾਬ ਵਾਸੀ ਫੋਨ ਕਰਕੇ ਐਮਰਜੰਸੀ ਸੇਵਾਵਾਂ ਲੈਣ ਲਈ ਫੋਨ ਕਰ ਸਕਦੇ ਹਨ।
ਇਸ ਨੰਬਰ ਰਾਹੀਂ ਜੇਕਰ ਤੁਸੀਂ ਹਸਪਤਾਲ ਜਾਣਾ ਹੈ, ਰਾਸ਼ਨ, ਭੋਜਨ, ਗੈਸ ਜਾਂ ਫਿਰ ਦਵਾਈਆਂ ਦੀ ਜ਼ਰੂਰਤ ਹੈ ਤਾਂ 112 ਨੰਬਰ ‘ਤੇ ਫੋਨ ਕਰ ਸਕਦੇ ਹੋ।
ਪੰਜਾਬ ਪੁਲਿਸ ਤੁਹਾਡੇ ਘਰ ਤਕ ਸਾਰਾ ਸਮਾਣ ਪਹੁੰਚਾਵੇਗੀ। ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਸਾਰ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਤਾਂ ਜੋ ਲੋਕ ਆਪੋ ਆਪਣੇ ਘਰਾਂ ‘ਚ ਹੀ ਬਣੇ ਰਹਿਣ ਤੇ ਲੋਕ ਨੂੰ ਜ਼ਰੂਰੀ ਵਸਤਾਂ ਵੀ ਮਿਲਦੀਆਂ ਰਹਿਣ।
ਇਸ ਤੋਂ ਪਹਿਲਾਂ ਸਰਕਾਰ ਨੇ ਕੁਝ ਜ਼ਿਲ੍ਹਿਆ ‘ਚ ਕਰਿਆਨਾ ਤੇ ਕੈਮਿਸਟ ਦੀਆਂ ਦੁਕਾਨਾਂ ਦੇ ਨੰਬਰ ਦਿੱਤੇ ਸਨ ਅਤੇ ਕਿਹਾ ਸੀ ਕਿ ਲੋਕ ਇਸ ‘ਤੇ ਸੰਪਰਕ ਕਰ ਕੇ ਸਮਾਨ ਖਰੀਦ ਸਕਦੇ ਹਨ। ਹੁਣ ਪੰਜਾਬ ਪੁਲਿਸ ਨੇ ਸੂਬੇ ਲਈ ਸਹਾਇਤਾ ਨੰਬਰ 112 ਜਾਰੀ ਕਰ ਦਿੱਤਾ ਹੈ।