ਫੋਰਡ ਵੱਲੋਂ ਸਟੇਟ ਆਫ ਐਮਰਜੈਂਸੀ 2 ਜੂਨ ਤੱਕ ਅੱਗੇ ਵਧਾਉਣ ਦਾ ਐਲਾਨ

TeamGlobalPunjab
1 Min Read

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਸਟੇਟ ਆਫ ਐਮਰਜੈਂਸੀ 2 ਜੂਨ ਤੱਕ ਅੱਗੇ ਵਧਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਕੋਵਿਡ-19 ਨੂੰ ਲੈ ਕੇ ਸੂਬੇ ਦੀ ਸਥਿਤੀ ਬਿਹਤਰ ਹੋ ਰਹੀ ਹੈ। ਇਸ ਲਈ ਸਰਕਾਰ ਅਰਥਚਾਰਾ ਖੋਲ੍ਹਣ ਦੇ ਅਗਲੇ ਪੜਾਅ ਵਿੱਚ ਕੁੱਝ ਹੋਰ ਘੱਟ ਰਿਸਕ ਵਾਲੇ ਵਰਕਪਲੇਸ ਖੋਲਣ ਬਾਰੇ ਐਲਾਨ ਵੀਰਵਾਰ ਨੂੰ ਕਰੇਗੀ। ਫੋਰਡ ਨੇ ਕਿਹਾ ਕਿ ਲੋਕਾਂ ਦੀ ਗੈਦਰਿੰਗ ਪੰਜ ਤੋਂ ਵਧਾ ਕੇ 10 ਕਰਨੀ ਹੈ ਜਾਂ ਨਹੀਂ ਇਸ ਬਾਰੇ ਫਿਲਹਾਲ ਵਿਚਾਰ-ਚਰਚਾ ਚੱਲ ਰਹੀ ਹੈ।

ਬੇਸ਼ੱਕ ਪ੍ਰੀਮੀਅਰ ਡੱਗ ਫੋਰਡ ਸੂਬੇ ਦੀ ਹਾਲਤ ਨੂੰ ਕੋਵਿਡ-19 ਵਿਰੁੱਧ ਬਿਹਤਰ ਦੱਸ ਰਹੇ ਹਨ ਅਤੇ ਅਰਥਚਾਰਾ ਖੋਲਣ ਲਈ ਵੀਰਵਾਰ ਨੂੰ ਹੋਰ ਐਲਾਨ ਕਰਨ ਜਾ ਰਹੇ ਹਨ ਪਰ ਓਨਟਾਰੀਓ ਦੇ ਚੀਫ਼ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਨੇ ਕਿਹਾ ਕਿ ਉਨਾਂ ਨੂੰ ਨਹੀਂ ਲੱਗਦਾ ਕਿ ਸੂਬਾ ਪਹਿਲੀ ਸਟੇਜ ਵਿੱਚ ਦਾਖਲ ਹੋ ਗਿਆ ਹੈ। ਓਨਟਾਰੀਓ ਦੇ ਚੀਫ਼ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਨੇ ਕਿਹਾ ਕਿ ਸਥਿਤੀ ਬਿਹਤਰ ਹੋ ਰਹੀ ਹੈ ਪਰ ਇਸ ਵਿੱਚ ਓਨੀ ਤੇਜ਼ੀ ਨਹੀਂ ਹੈ। ਡਾ: ਵਿਲੀਅਮਜ਼ ਅਨੁਸਾਰ ਅਸੀਂ ਪਹਿਲੀ ਸਟੇਜ ਦੇ ਕਲੋਜ਼ ਆ ਰਹੇ ਹਾਂ।

Share this Article
Leave a comment