ਪੰਜਾਬ ਪੁਲੀਸ ਵਲੋੰ ਨੱਡਾ ਦਾ ਕਾਫਲਾ ਰੋਕਣਾ, ਫੇਰ ਗਲਤੀ ਦੁਹਰਾਉਣਾ – ਸ਼ੇਖਾਵਤ

TeamGlobalPunjab
2 Min Read

ਬਠਿੰਡਾ  – ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ  ਨੇ ਕਿਹਾ ਹੈ ਕਿ ਪੰਜਾਬ ਪੁਲੀਸ ਨੇ ਇੱਕ ਵਾਰ  ਫੇਰ ਗਲਤੀ ਦੁਹਰਾਉਂਦਿਆਂ  ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਦਾ ਕਾਫ਼ਲਾ ਰੋਕਿਆ ਹੈ।

ਜੇ ਪੀ ਨੱਡਾ ਨੇ ਕਿਹਾ ਕਿ ਇਸ ਤੋਂ ਪਹਿਲੇ ਪ੍ਰਧਾਨਮੰਤਰੀ ਦੌਰੇ  ਵੇਲੇ ਵੀ ਅਜਿਹੀ ਗਲਤੀ ਕੀਤੀ ਗਈ ਸੀ ਜਿਸ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਇਹ ਕਾਰਵਾਈ ਨਿੰਦਣਯੋਗ ਹੈ  ਤੇ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ, ਇਸ ਤੇ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ।  ਇਹ ਜਾਣਕਾਰੀ ਗਜੇਂਦਰ ਸ਼ੇਖਾਵਤ ਨੇ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਪਾ ਕੇ ਦਿੱਤੀ।

ਦੱਸ ਦੇਈਏ ਕਿ ਬੀਤੇ ਦਿਨੀਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਗੁਰਦਾਸਪੁਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਦਾ ਕਾਫਲਾ 20 ਮਿੰਟ ਲਈ ਰੁਕਿਆ ਰਿਹਾ ਸੀ ਜਿਸ ਨੂੰ ਲੈ ਕੇ ਕੈਂਪਸ ਦਿੱਲੀ ਪਰਤਦੇ ਹੋਏ ਪ੍ਰਧਾਨਮੰਤਰੀ ਮੋਦੀ ਇਕ ਅਫ਼ਸਰ ਨੂੰ ਲੈ ਕੇ ਗਏ ਸਨ ਕਿ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਕਹਿ ਦੇਣਾ ਕਿ ਮੈਂ ਸਹੀ ਸਲਾਮਤ ਵਾਪਸ ਪਰਤ ਰਿਹਾ।

ਜਿਸ ਨੂੰ ਲੈ ਕੇ ਸਿਆਸੀ ਤੌਰ ਤੇ ਬਹੁਤ ਹਲਚਲ ਹੋ ਗਈ ਸੀ। ਪਰ ਇਸ ਮਾਮਲੇ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੰਨ੍ਹੇ ਫੌਰੀ ਤੌਰ ਤੇ ਪੜਤਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਉਧਰ ਕੇਂਦਰ ਨੇ ਵੀ ਇਸ ਮਾਮਲੇ ਤੇ ਜਾਂਚ ਕਰਨ ਦੀ ਇਕ ਟੀਮ ਬਣਾ ਦਿੱਤੀ ਸੀ।

Share This Article
Leave a Comment