ਸ਼ੂਟਰ ਦਾਦੀ ਚੰਦਰੋ ਤੋਮਰ ਦਾ ਕੋਰੋਨਾ ਕਾਰਨ ਦਿਹਾਂਤ

TeamGlobalPunjab
2 Min Read

ਨਵੀਂ ਦਿੱਲੀ : ‘ਸ਼ੂਟਰ ਦਾਦੀ’ ਵਜੋਂ ਵੀ ਜਾਣੀ ਜਾਂਦੀ ਦੇਸ਼ ਦੀ ਬਜ਼ੁਰਗ ਨਿਸ਼ਾਨੇਬਾਜ਼ ਚੰਦਰੋ ਤੋਮਰ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ । 89 ਸਾਲਾ ‘ਸ਼ੂਟਰ ਦਾਦੀ’ ਕੋਰੋਨਾ ਪੌਜ਼ੇਟਿਵ ਸਨ ਅਤੇੇ ਮੇਰਠ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਸੀ। ਸਾਂਹ ਲੈਣ ਵਿੱਚ ਮੁਸ਼ਕਲ ਆਉਣ ਦੀ ਸ਼ਿਕਾਇਤ ਤੋਂ ਬਾਅਦ ਨਿਸ਼ਾਨੇਬਾਜ਼ ਦਾਦੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿੱਥੇੇ ਉਹਨਾਂ ਦੀ ਸਿਹਤ ਅਚਾਨਕ ਖ਼ਰਾਬ ਹੋਣ ਲੱਗੀ ਅਤੇ ਫਿਰ ਉਨ੍ਹਾਂ ਨੂੰ ਸੰਭਾਲਿਆ ਨਹੀਂ ਜਾ ਸਕਿਆ।

ਦਾਦੀ ਚੰਦਰੋ ਤੋਮਰ ਦੀ ਜੋੜੀਦਾਰ ਦਾਦੀ ਪ੍ਰਕਾਸ਼ੀ ਤੋਮਰ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੀ ਸਾਥਣ ਹੁਣ ਸਾਥ ਛੱਡ ਚੁੱਕੀ ਹੈ ।

ਯਾਦ ਰਹੇ ਕਿ ਸ਼ੂਟਰ ਦਾਦੀ ਚੰਦਰੋ ਤੋਮਰ ਅਤੇ ਪ੍ਰਕਾਸ਼ੀ ਤੋਮਰ ਦੀ ਜ਼ਿੰਦਗੀ ‘ਤੇ ਅਧਾਰਤ ਇਕ ਫਿਲਮ’ ‘ਸਾਂਡ ਕੀ ਆਂਖ’ ਸਾਲ 2019 ਵਿੱਚ ਰਿਲੀਜ਼ ਹੋਈ ਸੀ। ਫਿਲਮ ਵਿੱਚ ਤਾਪਸੀ ਪਨੂੰ ਅਤੇ ਭੂਮੀ ਪੇਡਨੇਕਰ ਨੇ ਇਹਨਾਂ ਦੋਹਾਂ ਦੇ ਕਿਰਦਾਰਾਂ ਨੂੰ ਨਿਭਾਇਆ ਸੀ ।

ਦਾਦੀ ਚੰਦਰੋ ਤੋਮਰ ਦੇ ਦਿਹਾਂਤ ਤੇ ਤਾਪਸੀ ਪੰਨੂ ਨੇ ਟਵੀਟ ਕੀਤਾ, “ਪ੍ਰੇਰਣਾ ਲਈ ਤੁਸੀਂ ਹਮੇਸ਼ਾਂ ਰਹੋਗੇ … ਤੁਸੀਂ ਉਨ੍ਹਾਂ ਸਾਰੀਆਂ ਲੜਕੀਆਂ ਵਿੱਚ ਸਦਾ ਜੀਵੋਗੇ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ ਦੀ ਉਮੀਦ ਦਿੱਤੀ ਹੈ। ਮੇਰੀ ਸਭ ਤੋਂ ‘ਪਿਆਰੀ ਰਾਕਸਟਾਰ’ ਸ਼ਾਂਤੀ ਤੁਹਾਡੇ ਨਾਲ ਹੋਵੇ।”

ਭੂਮੀ ਪੇਡਨੇਕਰ ਨੇ ਚੰਦਰੋ ਤੋਮਰ ਦੀ ਮੌਤ ‘ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਸਦਾ ਲਈ ਰਹੇਗੀ। ਭੂਮੀ ਨੇ ਕਿਹਾ ਕਿ ਉਹ ‘ਸਾਂਡ ਕੀ ਆਂਖ’ ਵਿੱਚ ਆਪਣੀ ਭੂਮਿਕਾ ਨਿਭਾਉਣ ਨੂੰ ਖੁਸ਼ਕਿਸਮਤ ਸਮਝ ਰਹੀ ਹੈ।

ਉਨ੍ਹਾਂ ਦਾਦੀ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਸ਼ੂਟਰ ਦਾਦੀ ਚੰਦਰੋ ਤੋਮਰ ਅਤੇ ਪ੍ਰਕਾਸ਼ੀ ਤੋਮਰ ਦੀ ਜ਼ਿੰਦਗੀ ਦੇਸ਼-ਦੁਨੀਆ ਦੀਆਂ ਮਹਿਲਾਵਾਂ ਲਈ ਵੱਡੀ ਮਿਸਾਲ ਹੈ।

Share this Article
Leave a comment