26 ਸਾਲ ਬਾਅਦ ਮੁੰਬਈ ‘ਚ ਹੀ ਖਤਮ ਹੋਇਆ ਜੈੱਟ ਏਅਰਵੇਜ਼ ਦਾ ਸਫ਼ਰ, 20,000 ਕਰਮਚਾਰੀ ਹੋਣਗੇ ਬੇਰੁਜ਼ਗਾਰ

TeamGlobalPunjab
2 Min Read

ਨਵੀਂ ਦਿੱਲੀ : ਨਿੱਜੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੀਆਂ ਸਭ ਉਡਾਣਾਂ ਬੁੱਧਵਾਰ ਰਾਤ ਬੰਦ ਹੋ ਗਈਆਂ। ਕੰਪਨੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਤੇ ਬੈਂਕਾਂ ਨੇ ਹਵਾਈ ਕੰਪਨੀ ਨੂੰ 400 ਕਰੋੜ ਰੁਪਏ ਦਾ ਐਮਰਜੈਂਸੀ ਫੰਡ ਦੇਣ ਤੋਂ ਨਾਂਹ ਕਰ ਦਿੱਤੀ। ਜਿਹੜੇ 5 ਹਵਾਈ ਜਹਾਜ਼ ਉਡ ਰਹੇ ਸਨ, ਉਹ ਵੀ ਹੁਣ ਜ਼ਮੀਨ ‘ਤੇ ਰਹਿਣਗੇ। ਜੈੱਟ ਏਅਰਵੇਜ਼ ਦੀ ਆਖਰੀ ਫਲਾਈਟ ਨੇ ਬੁੱਧਵਾਰ ਰਾਤ ਅੰਮ੍ਰਿਤਸਰ ਤੋਂ ਮੁੰਬਈ 10.30 ਵਜੇ ਉਡਾਣ ਭਰੀ।

ਕੰਪਨੀ ਸਾਹਮਣੇ ਹੁਣ ‘ਸ਼ਟਰ ਡਾਊਨ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ ਸੀ 26 ਸਾਲ ਪੁਰਾਣੀ ਇਸ ਕੰਪਨੀ ‘ਤੇ 8 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ।ਜੈੱਟ ਦੇ ਮੁਲਾਜ਼ਮ ਸਰਕਾਰ ਕੋਲੋਂ ਮਦਦ ਦੀ ਮੰਗ ਲਈ ਵੀਰਵਾਰ ਜੰਤਰ-ਮੰਤਰ ਵਿਖੇ ਵਿਖਾਵਾ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਕੈਲੰਡਰ ਸਾਲ ਵਿਚ 4,244 ਕਰੋੜ ਰੁਪਏ ਦਾ ਨੁਕਸਾਨ ਉਠਾ ਚੁੱਕੀ ਕੰਪਨੀ ਨੇ ਜਨਵਰੀ ਤੋਂ ਪਾਇਲਟਾਂ, ਰਖ ਰਖਾਵ ਇੰਜਨੀਅਰਾਂ ਅਤੇ ਪ੍ਰਬੰਧਨਾ ਦੇ ਸੀਨੀਅਰ ਅਧਿਕਾਰੀਆਂ ਨੂੰ ਤਨਖਾਹ ਨਹੀਂ ਦਿੱਤੀ। ਹੋਰ ਕਰਮਚਾਰੀਆਂ ਨੂੰ ਅੰਸ਼ਿਕ ਤਨਖਾਹ ਦਿੱਤੀ ਜਾ ਰਹੀ ਸੀ, ਪ੍ਰੰਤੂ ਉਨ੍ਹਾਂ ਨੂੰ ਵੀ ਮਾਰਚ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ।

ਕੰਪਨੀ ਜਹਾਜ਼ਾਂ ਦਾ ਕਿਰਾਇਆ ਚੁਕਾਉਣ ਵਿਚ ਅਸਫਲ ਰਹੀ ਹੈ ਅਤੇ ਉਸ ਨੂੰ ਕਰਜ਼ਾ ਦੇਣ ਵਾਲੀਆਂ ਅੱਠ ਬੈਂਕਾਂ ਦੇ ਕੰਸੋਰੋਟੀਐਮ ਨੇ ਏਅਰਲਾਈਨਜ਼ ਦੀ 75 ਫੀਸਦੀ ਤੱਕ ਹਿੱਸੇਦਾਰ ਵੇਚਣ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਦੇ ਦੇਸ਼ ਦੀ ਦੂਜੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਰਹੀ ਜੈਟ ਏਅਰਵੇਜ ਨੇ ਇਸ ਸਮੇਂ 5 ਤੋਂ ਵੀ ਘੱਟ ਜਹਾਜ਼ ਪਰਿਚਾਲਨ ਵਿਚ ਰਹਿ ਗਏ ਹਨ। ਉਸਦੀ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਰੱਦ ਹਨ ਅਤੇ ਉਹ 35 ਤੋਂ ਵੀ ਘੱਟ ਘਰੇਲੂ ਉਡਾਨਾਂ ਭਰਨ ਵਿਚ ਸਮਰਥ ਹੈ।

Share this Article
Leave a comment