ਪੰਜਾਬ ਪੁਲਿਸ ਭਰਤੀ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ, ਇੰਝ ਕਰੋ ਚੈੱਕ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਪੁਲਿਸ ਭਰਤੀ ਬੋਰਡ ਵੱਲੋਂ 4 ਹਜ਼ਾਰ 358 ਅਸਾਮੀਆਂ ਲਈ ਆਯੋਜਿਤ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਭਰਤੀ ਬੋਰਡ ਦੁਆਰਾ ਕਾਂਸਟੇਬਲ ਦੀ ਲਿਖਤੀ ਪ੍ਰੀਖਿਆ 25 ਅਤੇ 26 ਸਤੰਬਰ, 2021 ਨੂੰ ਕਰਵਾਈ ਗਈ ਸੀ। ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ 4.7 ਲੱਖ ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।

ਉਮੀਦਵਾਰ ਅਧਿਕਾਰਤ ਵੈੱਬਸਾਈਟ punjabpolice.gov.in ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਸ ਲਈ ਇਸ ਪ੍ਰਵੇਸ਼ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਉਮੀਦਵਾਰ ਹੁਣ ਆਪਣੇ ਸਕੋਰ ਦੀ ਜਾਂਚ ਕਰ ਸਕਦੇ ਹਨ।

ਪੰਜਾਬ ਪੁਲਿਸ ਕਾਂਸਟੇਬਲ ਦੇ ਨਤੀਜੇ ਦੇਖਣ ਲਈ, ਉਮੀਦਵਾਰਾਂ ਨੂੰ ਪਹਿਲਾਂ ਪੰਜਾਬ ਪੁਲਿਸ ਭਰਤੀ ਬੋਰਡ ਦੀ ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ ‘ਰਿਕਰੂਟਮੈਂਟ’ ਸੈਕਸ਼ਨ ‘ਤੇ ਜਾ ਕੇ ਉਚਿਤ ਲਿੰਕ ‘ਤੇ ਕਲਿੱਕ ਕਰੋ। ਦਸਤਾਵੇਜ਼ ਤਸਦੀਕ ਜਾਂ ਸਰੀਰਕ ਯੋਗਤਾ ਟੈਸਟ ਲਈ ਚੁਣੇ ਗਏ ਉਮੀਦਵਾਰਾਂ ਦੇ ਨਾਮ ਵਾਲੀ PDF ਵੀ ਉਪਲੱਬਧ ਹੈ। ਫਾਈਲ ਦੇਖੋ ਅਤੇ ਡਾਊਨਲੋਡ ਕਰੋ।

Share this Article
Leave a comment