ਇੰਗਲੈਂਡ ‘ਚ 40 ਸਾਲਾ ਪੰਜਾਬੀ ਨੇ ਕਬੂਲੇ ਇਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼

TeamGlobalPunjab
1 Min Read

ਲੰਦਨ: ਇੰਗਲੈਂਡ ਦੇ ਸਾਊਥਾਲ ਨਾਲ ਸਬੰਧਤ ਬਲਵਿੰਦਰ ਸਿੰਘ ਨੇ ਬਗੈਰ ਲਾਇਸੰਸ ਤੋਂ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਕੰਮ ਕਰਨ ਦਾ ਅਪਰਾਧ ਕਬੂਲ ਕਰ ਲਿਆ ਹੈ।

ਇਮੀਗ੍ਰੇਸ਼ਨ ਸਰਵਿਸ ਕਮਿਸ਼ਨਰ ਨੇ ਦੱਸਿਆ ਕਿ 40 ਸਾਲਾ ਬਲਵਿੰਦਰ ਸਿੰਘ ਮਦਾਨ ਨੂੰ ਵੈਸਟਮਿੰਸਟਰ ਦੀ ਮੈਜਿਸਟ੍ਰੇਟ ਅਦਾਲਤ ਵੱਲੋਂ ਸਜ਼ਾ ਦਾ ਐਲਾਨ 28 ਅਕਤੂਬਰ ਨੂੰ ਕੀਤਾ ਜਾਵੇਗਾ। ਇਮੀਗ੍ਰੇਸ਼ਨ ਸਰਵਿਸ ਕਮਿਸ਼ਨਰ ਮੁਤਾਬਕ ਬਲਵਿੰਦਰ ਸਿੰਘ ਮਦਾਨ ਅਕਤੂਬਰ 2017 ਤੋਂ ਅਪ੍ਰੈਲ 2018 ਦਰਮਿਆਨ ਬਗ਼ੈਰ ਸਿਖਲਾਈ ਜਾਂ ਯੋਗਤਾ ਤੋਂ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਕੰਮ ਕਰਦਾ ਰਿਹਾ।

ਕਮਿਸ਼ਨਰ ਜੌਹਨ ਟਕਟ ਨੇ ਕਿਹਾ ਕਿ ਪ੍ਰਵਾਸੀਆਂ ਦੇ ਨਜ਼ਰੀਏ ਤੋਂ ਇਹ ਬਹੁਤ ਗੰਭੀਰ ਅਪਰਾਧ ਹੈ ਕਿਉਂਕਿ ਉਨ੍ਹਾਂ ਦੇ ਖੂਨ-ਪਸੀਨੇ ਦੀ ਕਮਾਈ ਦਾਅ ਤੇ ਲੱਗੀ ਹੁੰਦੀ ਹੈ ਅਤੇ ਫ਼ਰਜ਼ੀ ਇਮੀਗ੍ਰੇਸ਼ਨ ਸਲਾਹਕਾਰ ਉਨ੍ਹਾਂ ਨੂੰ ਕਾਨੂੰਨੀ ਉਲਝਣਾਂ ਵਿਚ ਉਲਝਾ ਦਿੰਦੇ ਹਨ।

ਉਨ੍ਹਾਂ ਕਿਹਾ ਬਲਵਿੰਦਰ ਸਿੰਘ ਦੇ ਮਾਮਲੇ ਤੋਂ ਸਾਫ਼ ਹੋ ਜਾਂਦਾ ਹੈ ਕਿ ਇੰਗਲੈਂਡ ਵਿਚ ਬਗ਼ੈਰ ਲਾਇਸੰਸ ਤੋਂ ਇਮੀਗੇਸ਼ਨ ਸਲਾਹਕਾਰ ਦਾ ਕੰਮ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਦੱਸ ਦੇਈਏ ਕਿ ਇਮੀਗੇਸ਼ਨ ਸਰਵਿਸ ਕਮਿਸ਼ਨਰ ਇਕ ਖ਼ੁਦਮੁਖਤਿਆਰ ਇਕਾਈ ਹੈ ਜੋ ਇਮੀਗੇਸ਼ਨ ਅਤੇ ਅਸਾਇਲਮ ਐਕਟ 1999 ਅਧੀਨ ਸਥਾਪਤ ਕੀਤੀ ਗਈ।

- Advertisement -

Share this Article
Leave a comment