ਵਿਸ਼ਵ ‘ਚ ਪਰਵਾਸੀ ਭਾਰਤੀਆਂ ਦੀ ਗਿਣਤੀ ਸਭ ਤੋਂ ਵਧੇਰੇ

TeamGlobalPunjab
2 Min Read

ਵਰਸਡ ਡੈਸਕ: ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਵਿਸ਼ਵ ‘ਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਸਭ ਤੋਂ ਜਿਆਦਾ ਹੈ ਤੇ ਉਹ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ‘ਚ ਰਹਿ ਰਹੇ ਹਨ। ਸਾਲ 2020 ‘ਚ, ਲਗਭਗ 18 ਮਿਲੀਅਨ ਭਾਰਤੀ ਆਪਣੇ ਵਤਨ ਤੋਂ ਦੂਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ‘ਚ ਗਏ। ਵਿਸ਼ਵ ਸੰਗਠਨ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦੀ ਸਭ ਤੋਂ ਵੱਡੀ ਗਿਣਤੀ ਯੂਏਈ, ਅਮਰੀਕਾ ਤੇ ਸਾਊਦੀ ਅਰਬ ‘ਚ ਹੈ।

ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਡੀਈਐਸਏ) ‘ਚ ਅਬਾਦੀ ਵਿਭਾਗ ਦੇ ਅਧਿਕਾਰੀ ਕਲੇਰ ਮੇਨੋਜ਼ੀ ਨੇ ਕਿਹਾ, “ਭਾਰਤ ‘ਚ ਦੁਨੀਆ ਦੀ ਸਭ ਤੋਂ ਵੱਧ ਪ੍ਰਵਾਸੀ ਆਬਾਦੀ ਹੈ। ਇਹ ਆਬਾਦੀ ਪੂਰੀ ਦੁਨੀਆਂ ਦੇ ਸਾਰੇ ਮਹਾਂਦੀਪਾਂ ਤੇ ਖੇਤਰਾਂ ‘ਚ ਫੈਲੀ ਹੋਈ ਹੈ।

ਇੱਕ ਜਾਣਕਾਰੀ ਦੇ ਅਨੁਸਾਰ, 2000 ਤੋਂ 2020 ਦੇ ਵਿਚਾਲੇ,  ਵਿਸ਼ਵ ਦੇ ਹਰ ਦੇਸ਼ ਤੇ ਖੇਤਰ ‘ਚ ਪਰਵਾਸੀਆਂ ਦੀ ਗਿਣਤੀ ਵਧੀ ਹੈ। ਇਨ੍ਹਾਂ ਵੀਹ ਸਾਲਾਂ ‘ਚ, ਭਾਰਤ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਹੈ, ਭਾਰਤ ਦੇ ਵਿਦੇਸ਼ਾਂ ‘ਚ ਵਸਣ ਵਾਲੇ ਲੋਕਾਂ ਦੀ ਗਿਣਤੀ ‘ਚ ਇੱਕ ਕਰੋੜ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਸੀਰੀਆ, ਵੈਨਜ਼ੂਏਲਾ, ਚੀਨ ਤੇ ਫਿਲਪੀਨ ਹਨ।

ਸੰਯੁਕਤ ਰਾਸ਼ਟਰ ਆਬਾਦੀ ਵਿਭਾਗ ਦੇ ਡਾਇਰੈਕਟਰ ਜੌਨ ਵਿਲਮਥ ਨੇ ਕਿਹਾ ਕਿ ਭਾਰਤ ਤੋਂ ਪਰਵਾਸ ਦੇ ਮੁੱਖ ਕਾਰਨ ਰੁਜ਼ਗਾਰ ਤੇ ਪਰਿਵਾਰਕ ਕਾਰਨ ਹਨ। ਪਰਵਾਸੀਆਂ  ਲਈ ਅਮਰੀਕਾ ਸਭ ਤੋਂ ਪਸੰਦੀਦਾ ਦਾ ਸਥਾਨ ਰਿਹਾ ਹੈ, ਜਦਕਿ ਜਰਮਨੀ 16 ਮਿਲੀਅਨ ਪਰਵਾਸੀਆਂ ਨਾਲ ਦੂਜੇ ਸਥਾਨ ‘ਤੇ ਹੈ, ਜਦਕਿ ਸਾਉਦੀ ਅਰਬ, ਰੂਸ ਤੇ ਬ੍ਰਿਟੇਨ ਕ੍ਰਮਵਾਰ 13 ਮਿਲੀਅਨ, 12 ਮਿਲੀਅਨ, 9 ਲੱਖ ਅੰਤਰਰਾਸ਼ਟਰੀ ਪ੍ਰਵਾਸੀਆਂ ਨਾਲ ਤੀਜੇ, ਚੌਥੇ, ਪੰਜਵੇਂ ਸਥਾਨ’ ਤੇ ਹਨ।

- Advertisement -

TAGGED: , , ,
Share this Article
Leave a comment