ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਕਾਂਗਰਸ ਭਵਨ ਵਿਖੇ ਪੰਜਾਬ ਮਾਡਲ ਬਾਰੇ ਗੱਲਬਾਤ ਕੀਤੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਮਾਡਲ ਪਾਰਟੀ ਦੇ ‘ਮੈਨੀਫੈਸਟੋ’ ਦਾ ਹਿੱਸਾ ਹੈ।
ਸਿੱਧੂ ਨੇ ਕਿਹਾ ਕਿ ਮੋਹਾਲੀ ਨੂੰ ਆਈਟੀ ਹੱਬ ਅਤੇ ਸਟਾਰਟਅੱਪ ਸਿਟੀ ਬਣਾਇਆ ਜਾਵੇਗਾ। ਲੁਧਿਆਣਾ ਨੂੰ ਇਲੈਕਟ੍ਰੀਕਲ ਵਾਹਨਾਂ ਦਾ ਹੱਬ ਬਣਾਇਆ ਜਾਵੇਗਾ।
ਅੰਮ੍ਰਿਤਸਰ ਨੂੰ ਸੈਰ ਸਪਾਟੇ ਅਤੇ ਸਿਹਤ ਸਹੂਲਤਾਂ ਦਾ ਹੱਬ ਬਣਾਇਆ ਜਾਵੇਗਾ।
ਜਲੰਧਰ ‘ਚ ਸਰਜੀਕਲ, ਮੈਡੀਕਲ ਅਤੇ ਸਪੋਰਟਸ ਦਾ ਕਲੱਸਟਰ ਬਣਾਏਗਾ। ਉਨ੍ਹਾਂ ਕਿਹਾ ਕਿ ਆਪਣਾ ਪੰਜਾਬ ਮਾਡਲ ਤਹਿਤ ਸੂਬੇ ਦਾ ਸਰਬਪੱਖੀ ਵਿਕਾਸ ਹੋਵੇਗਾ।
ਐਨਆਰਆਈ ਦੇ ਮਾਮਲੇ ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਬਾਹਰਲੇ ਮੁਲਕਾਂ ‘ਚ ਬੈਠੇ ਭਾਰਤੀ ਸਾਡੇ ਸਿਰ ਦਾ ਤਾਜ ਹਨ ਤੇ ਉਨ੍ਹਾਂ ਦੇ ਸਰੀਰ ਚਾਹੇ ਬਾਹਰ ਹਨ, ਪਰ ਉਨ੍ਹਾਂ ਦੀਆਂ ਰੂਹਾਂ ਪੰਜਾਬ ਵਿੱਚ ਵਸਦੀਆਂ ਹਨ। ਪਰ ਉਹ ਪੰਜਾਬ ਵਿੱਚ ਆ ਕੇ ਖੁਸ਼ ਨਹੀਂ ਹਨ ਜੋ ਕਿ ਉਨ੍ਹਾਂ ਦੀ ਜ਼ਮੀਨਾਂ ਦੇ ਮਸਲੇ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਮਸਲਿਆਂ ਦਾ ਹੱਲ ਤਰੀਕੇ ਸਿਰ ਨਹੀਂ ਹੁੰਦਾ। ਜਿਸ ਦੀ ਕਾਰਨ ਉਹ ਕਾਨੂੰਨੀ ਦਾਅ ਪੇਚ ਵਿੱਚ ਹੀ ਫਸਿਆ ਮਹਿਸੂਸ ਕਰਦੇ ਹਨ।