Home / News / ਕੋਵਿਡ-19 : ਜਲੰਧਰ ‘ਚ 83 ਅਤੇ ਫਿਰੋਜ਼ਪੁਰ ‘ਚ 22 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

ਕੋਵਿਡ-19 : ਜਲੰਧਰ ‘ਚ 83 ਅਤੇ ਫਿਰੋਜ਼ਪੁਰ ‘ਚ 22 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ‘ਚ ਹੀ ਅੱਜ ਮਹਾਂਨਗਰ ਜਲੰਧਰ ‘ਚ ਕੋਰੋਨਾ ਦੇ 83 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ।  ਜਿਸ ਨਾਲ ਜ਼ਿਲ੍ਹੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਦੱਸ ਦਈਏ ਕਿ ਬੀਤੇ ਦਿਨ ਸ਼ਹਿਰ ‘ਚ ਕੋਰੋਨਾ ਦੇ 87 ਪਾਜ਼ੀਟਿਵ ਮਾਮਲੇ ਪਾਏ ਗਏ ਸਨ, ਜਿਨ੍ਹਾਂ ‘ਚ ਭਾਰਤੀ ਸਟੇਟ ਬੈਂਕ ਦੇ ਖੇਤਰੀ ਵਪਾਰਕ ਦਫਤਰ ਦੇ ਚੀਫ ਮੈਨੇਜਰ ਸਮੇਤ 13 ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਪ ਆਈ ਸੀ। ਅੱਜ ਮਿਲੇ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ ‘ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 2497 ਤੱਕ ਪਹੁੰਚ ਗਈ ਹੈ। ਸ਼ਨੀਵਾਰ ਜ਼ਿਲ੍ਹੇ ‘ਚ ਕੋਰੋਨਾ ਨਾਲ 6 ਮੌਤਾਂ ਹੋਈਆਂ ਹਨ। ਜ਼ਿਲ੍ਹੇ ‘ਚ ਅਜੇ ਵੀ 620 ਸਰਗਰਮ ਮਾਮਲੇ ਹਨ।

ਇਸ ਤੋਂ ਇਲਾਵਾ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ‘ਚ ਵੀ ਕੋਰੋਨਾ ਦੇ 22 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਮਰੀਜਾਂ ਦਾ ਅੰਕੜਾ 252 ਹੋ ਗਿਆ ਹੈ।

Check Also

ਚਰਨਜੀਤ ਚੰਨੀ ਨੇ ਵਿਦਿਆਰਥੀਆਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ MRSPTU ਦੇ ਪੋਰਟਲ ਦਾ ਕੀਤਾ ਉਦਘਾਟਨ

ਚੰਡੀਗੜ੍ਹ: ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਵਿਦਿਆਰਥੀਆਂ …

Leave a Reply

Your email address will not be published. Required fields are marked *