ਕੈਪਟਨ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨਗੇ

TeamGlobalPunjab
3 Min Read

ਚੰਡੀਗੜ੍ਹ  – ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ  ਅੱਜ ਤਿੰਨ ਐਤਵਾਰ  ਨੂੰ ਆਪਣੀ ਨਵੀਂ ਬਣਾਈ ਪਾਰਟੀ  ਪੰਜਾਬ ਲੋਕ ਕਾਂਗਰਸ  ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨਗੇ ।

 

ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਬਣਾਈ ਪਾਰਟੀ ਪੰਜਾਬ ਲੋਕ ਕਾਂਗਰਸ  ਨੇ  ਭਾਰਤੀ ਜਨਤਾ ਪਾਰਟੀ  ਅਤੇ  ਸ਼੍ਰੋਮਣੀ ਅਕਾਲੀ ਦਲ ਸੰਯੁਕਤ  ਦੇ ਨਾਲ ਗੱਠਜੋੜ ਚ  ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੇ ਇਕ ਪੋਸਟ ਪਾ ਕੇ  ਇਹ ਵੀ ਸਾਫ ਕੀਤਾ ਹੈ ਕਿ  ਉਹ ਆਪਣੇ ਜੱਦੀ ਹਲਕੇ ਪਟਿਆਲੇ ਤੋਂ ਹੀ ਚੋਣ ਲੜਨਗੇ  ਤੇ ਆਪਣੇ ਪਰਿਵਾਰ ਦਾ  300 ਵਰ੍ਹੇ  ਪੁਰਾਣਾ ਘਰ ਨਹੀਂ ਛੱਡਣਗੇ।

- Advertisement -

 

ਇਹ ਵੇਖਣਾ ਆਪਣੇ ਆਪ ਚ ਦਿਲਚਸਪ ਹੋਏਗਾ  ਕਿ ਕਾਂਗਰਸ ਪਾਰਟੀ ਤੋਂ  ਅਸਤੀਫ਼ਾ ਦੇਣ ਤੋਂ ਬਾਅਦ  ਆਪਣੀ ਨਵੀਂ ਬਣਾਈ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਕਿੰਨੇ ਉਮੀਦਵਾਰਾਂ  ਨੂੰ ਚੋਣ ਮੈਦਾਨ ਚ ਉਤਾਰਨ ਲਈ  ਬਾਕੀ ਦੋ ਪਾਰਟੀਆਂ  ਨਾਲ ਕੈਪਟਨ ਦੀ ਪਾਰਟੀ ਦੀ  ਸਹਿਮਤੀ ਬਣੀ ਹੈ।

ਧਿਆਨ ਦੇਣ ਯੋਗ ਗੱਲ ਇਹ ਵੀ ਹੈ  ਕੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਰਹੇ  ਰਾਣਾ ਗੁਰਮੀਤ ਸੋਢੀ  ਤੇ ਕਈ ਹੋਰ  ਲੀਡਰ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਹਨ। ਇੱਕ ਪਾਸੇ ਜਿੱਥੇ  ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਆਉਣ ਵਾਲੀ ਸਰਕਾਰ  ਉਨ੍ਹਾਂ ਦੇ ਗੱਠਜੋੜ ਵਾਲੀਆਂ ਪਾਰਟੀਆਂ  ਮਿਲ ਕੇ ਬਣਾਉਣਗੀਆਂ ਤੇ ਦੂਜੇ ਪਾਸੇ ਦੂਜੀਆਂ ਪਾਰਟੀਆਂ ਕਿਹੜੇ ਕਿਹੜੇ ਉਮੀਦਵਾਰਾਂ ਨੂੰ ਇਸ ਸੀਟ ਤੋਂ ਚੋਣ ਮੈਦਾਨ ਵਿੱਚ ਉਤਰਨਗੀਆਂ  ਇਹ ਅਜੇ ਦੇਖਣਾ ਬਾਕੀ ਹੈ ।

 

ਜੇਕਰ  ਕੈਪਟਨ  ਆਪ ਪਟਿਆਲਾ ਦੀ ਸੀਟ ਤੋਂ  ਚੋਣਾਂ ਲੜਨ ਦੀ ਤਿਆਰੀ ਕਰਦੇ ਹਨ  ਤਾਂ ਇਹ ਵੀ ਦੇਖਣਾ  ਦਿਲਚਸਪ ਹੋਏਗਾ  ਕਿ ਉਨ੍ਹਾਂ ਦੇ ਸਾਹਮਣੇ  ਕਾਂਗਰਸ ਪਾਰਟੀ ਦਾ ਕਿਹੜਾ ਉਮੀਦਵਾਰ  ਚੋਣ ਮੈਦਾਨ ਚ ਉਨ੍ਹਾਂ ਨੂੰ ਟੱਕਰ ਦੇਵੇਗਾ । ਹਾਲਾਂਕਿ  ਮੁੱਖ ਮੰਤਰੀ ਦੇ ਅਹੁਦੇ ਤੋਂ  ਉਤਰਨ ਦੇ ਬਾਅਦ  ਪਟਿਆਲਾ ਮਿਉਂਸਪਲ ਕਮੇਟੀ ਦੀਆਂ ਚੋਣਾਂ ਚ  ਕੈਪਟਨ ਦੇ ਚਹੇਤੇ ਮੇਅਰ ਲਈ ਉਮੀਦਵਾਰ ਸੰਜੀਵ ਸ਼ਰਮਾ  ਲਈ ਇੱਕ ਵਿਵਾਦ ਖੜ੍ਹਾ ਹੋਣ ਤੇ ਮਿਉਂਸਿਪਲ ਦੀ ਚੋਣ ਵੇਲੇ  ਆਪ ਵਿੱਚ ਕੁੱਦਣਾ ਪਿਆ ਸੀ ।

- Advertisement -

 

 

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੀ ਪਾਰਟੀ ਨੂੰ  ‘ਹਾਕੀ ਸਟਿੱਕ ਤੇ ਬਾਲ’ ਚੋਣ ਨਿਸ਼ਾਨ  ਮਿਲਿਆ ਹੈ ।  ਹੁਣ ਅੱਜ  ਕੈਪਟਨ ਅਮਰਿੰਦਰ ਸਿੰਘ  ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ  ਤੇ ਉਮੀਦਵਾਰਾਂ ਦੀ ਪਹਿਲੀ ਲਿਸਟ  ਦਾ ਐਲਾਨ ਕਰਨਗੇ ।

 

 

 

Share this Article
Leave a comment