ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਹੱਤਿਆਕਾਂਡ ਮਾਮਲੇ ਦੀ ਜਾਂਚ ਈਡੀ ਵੱਲੋਂ ਕਰਨ ‘ਤੇ ਪੰਜਾਬ ਕਾਂਗਰਸ ਨੇ ਇਤਰਾਜ਼ ਜਤਾਇਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਈਡੀ ਦੀ ਜਾਂਚ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ, ਜਿਵੇਂ ਪਹਿਲਾਂ ਕੇਂਦਰ ਦੀ ਏਜੰਸੀ ਨੇ ਬਰਗਾੜੀ ਮਾਮਲੇ ਦੀ ਜਾਂਚ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ, ਉਵੇਂ ਹੀ ਈਡੀ ਇਸ ਮਾਮਲੇ ਵਿੱਚ ਕਰੇਗੀ।
ਸੁਨੀਲ ਜਾਖੜ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸਭ ਤੋਂ ਪਹਿਲਾਂ ਜਲੰਧਰ ਵਿੱਚ ਈਡੀ ਦਫ਼ਤਰ ਅੰਦਰ ਬੰਦ ਪਏ ਚਿੱਟੇ ਦੇ ਕੇਸਾਂ ਨੂੰ ਖੋਲ੍ਹਣਾ ਚਾਹੀਦਾ ਸੀ। ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਚਿੱਟਾ ਪੀਣ ਦੇ ਨਾਲ ਕਈ ਨੌਜਵਾਨ ਮਰ ਰਹੇ ਹਨ। ਈਡੀ ਨੂੰ ਪਹਿਲਾਂ ਚਿੱਟੇ ਦੇ ਮਗਰਮੱਛਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਸੀ।
ਸੁਨੀਲ ਜਾਖੜ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਪੰਜਾਬ ਦੀਆਂ ਦੋ ਐੱਸਆਈਟੀ ਕੰਮ ਕਰ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਆਉਣ ਦੀ ਜਰੂਰਤ ਨਹੀਂ ਸੀ। ਈਡੀ ਦੀ ਜਾਂਚ ਸਿਆਸਤ ਤੋਂ ਪ੍ਰੇਰਿਤ ਹੇੈ।