ਭਰਾ ਦੇ ਵਿਆਹ ‘ਚ ਜਸ਼ਨ ਮਨਾ ਰਹੇ ਪੰਜਾਬ ਦੇ ਨਾਮੀ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ

TeamGlobalPunjab
1 Min Read

ਮਲੇਰਕੋਟਲਾ: ਪੁੰਜਾਬ ਦੇ ਨਾਮੀ ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਬੀਤੇ ਦਿਨੀਂ ਜਰਗ ਚੌਂਕ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਅਬਦੁਲ ਰਸ਼ੀਦ ( 29 ) ਜਰਗ ਚੌਂਕ ਨੇੜਲੇ ਸਥਿਤ ਰਾਣੀ ਪੈਲਸ ‘ਚ ਆਪਣੇ ਭਰਾ ਦੇ ਵਿਆਹ ਦੀ ਪਾਰਟੀ ਦਾ ਜਸ਼ਨ ਮਨਾ ਰਿਹਾ ਸੀ ਉਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਵਰ੍ਹਾ ਕੇ ਕਤਲ ਕਰ ਦਿੱਤਾ।

ਜਦਕਿ ਇਸ ਹਮਲੇ ‘ਚ ਕੰਮ ਕਰ ਰਿਹਾ ਇੱਕ ਵਿਅਕਤੀ ਵੀ ਜ਼ਖਮੀ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ 3-4 ਅਣਪਛਾਤੇ ਹਮਲਾਵਰਾਂ ਨੇ ਲਗਭਗ 6 ਗੋਲੀਆਂ ਚਲਾਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ।

ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐੱਸ.ਪੀ. ਮਲੇਰਕੋਟਲਾ ਸ੍ਰੀ ਸੁਮਿਤ ਸੂਦ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ‘ਚ ਲੱਗ ਗਈ।

- Advertisement -

Share this Article
Leave a comment