29 ਜੁਲਾਈ ਨੂੰ ਪੰਜਾਬ ਭਰ ‘ਚ ਬੰਦ ਰਹਿਣਗੇ ਪੈਟਰੋਲ ਪੰਪ

TeamGlobalPunjab
1 Min Read

ਚੰਡੀਗੜ੍ਹ: 29 ਜੁਲਾਈ ਬੁੱਧਵਾਰ ਨੂੰ ਪੈਟਰੋਲ ਪੰਪ ਡੀਲਰਸ ਐਸੋਸਿਏਸ਼ਨ, ਪੰਜਾਬ ਵਲੋਂ ਪੂਰੇ ਪੰਜਾਬ ਵਿੱਚ ਹੜਤਾਲ ਰਹੇਗੀ। ਪੰਜਾਬ ਭਰ ‘ਚ ਬੁੱਧਵਾਰ ਸਵੇਰੇ 8 ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੈਟਰੋਲ ਪੰਪ ਬੰਦ ਰੱਖੇ ਜਾਣਗੇ। ਪੀਪੀਡੀਏਪੀ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਜਨਤਾ ਵਲੋਂ ਹੜਤਾਲ ਨੂੰ ਪੂਰਾ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖਜ਼ਾਨਾ ਭਰਨ ਦੀ ਆੜ ਵਿੱਚ ਪੈਟਰੋਲ – ਡੀਜ਼ਲ ਦੀ ਵਿਕਰੀ ‘ਤੇ ਭਾਰੀ ਵੈਟ ਲਗਾਂ ਦਿੱਤਾ ਹੈ। ਇਸ ਦੀ ਅਸਲ ਮਾਰ ਜਨਤਾ ਝੱਲ ਰਹੀ ਹੈ, ਪੰਜਾਬ ਵਿੱਚ ਲੋਕਾਂ ਨੂੰ ਪੈਟਰੋਲ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਤਿੰਨ ਰੁਪਏ ਪ੍ਰਤੀ ਲੀਟਰ ਡੀਜ਼ਲ ਮਹਿੰਗਾ ਖਰੀਦਣਾ ਪੈ ਰਿਹਾ ਹੈ।

ਉਥੇ ਹੀ ਮੁਹਾਲੀ ਜ਼ਿਲ੍ਹਾਂ ਪੈਟਰੋਲਿਅਮ ਡੀਲਰਸ ਐਸੋਸਿਏਸ਼ਨ ਨੇ ਪੈਟਰੋਲ ਡੀਲਰ ਜੀਐਸ ਚਾਵਲਾ ਦੀ ਖੁਦਕੁਸ਼ੀ ਤੋਂ ਬਾਅਦ ਸਰਕਾਰ ਦੇ ਖਿਲਾਫ ਰੋਸ ਵਿਅਕਤ ਕੀਤਾ ਹੈ। ਚਾਵਲਾ ਨੇ ਕੁੱਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਨੂੰ ਪੰਜਾਬ ਵਿੱਚ ਪੈਟਰੋਲ-ਡੀਜ਼ਲ ‘ਤੇ ਵੈਟ ਘੱਟ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਵੈਟ ਘੱਟ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਭੁੱਖਾ ਮਰਨਾ ਪਵੇਗਾ ਨਾਲ ਹੀ ਉਹ ਖੁਦਕੁਸ਼ੀ ਵੀ ਕਰ ਸਕਦੇ ਹਨ।

Share this Article
Leave a comment